ਬਟਾਲਾ, 18 ਦਸੰਬਰ (ਅਵਿਨਾਸ਼ ਸ਼ਰਮਾ , ਸੰਜੀਵ ਨਈਅਰ ) ਨਗਰ ਨਿਗਮ ਬਟਾਲਾ ਵਲੋਂ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਲਈ ਵਿੱਢੀ ਮੁਹਿੰਮ ਤਹਿਤ ਨਹਿਰੂ ਗੇਟ ਵਿਖੇ ਗੰਦਗੀ ਫੈਲਾਉਣ ਵਾਲਿਆਂ ਦੇ 2 ਚਲਾਨ ਕੀਤੇ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਡੀ.ਐਮ -ਕਮ-ਕਮਿਸ਼ਨਰ ਨਗਰ ਨਿਗਮ ਬਟਾਲਾ ਡਾ. ਸਾਇਰੀ ਭੰਡਾਰੀ ਨੇ ਦੱਸਿਆ ਕਿ ਨਗਰ ਨਿਗਮ ਦੀ ਟੀਮ ਵਲੋਂ ਸ਼ਹਿਰ ਅੰਦਰ ਸਫਾਈ ਵਿਵਸਥਾ ਬਰਕਰਾਰ ਰੱਖਣ ਦੀ ਮੁਹਿੰਮ ਚਲਾਈ ਜਾ ਰਹੀ ਹੈ। ਸ਼ਹਿਰ ਵਾਸੀਆਂ, ਰੇਹੜੀ ਅਤੇ ਦੁਕਾਨਦਾਰਾਂ ਨੂੰ ਗੰਦਗੀ/ਕੂੜੇ ਆਦਿ ਨੂੰ ਖੁੱਲੇ ਵਿੱਚ ਨਾ ਸੁੱਟ ਕੇ ਡਸਟਬੀਨਾਂ ਪਾਉਣ ਦੀ ਅਪੀਲ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਅੱਜ ਨਗਰ ਨਿਗਮ ਦੀ ਟੀਮ ਵਲੋਂ ਰੇਹੜੀ/ਦੁਕਾਨਦਾਰਾਂ ਵਲੋਂ ਗੰਦਗੀ ਖੁੱਲੇ ਵਿੱਚ ਸੁੱਟੇ ਜਾਣ ਤੇ 2 ਚਲਾਨ ਕੀਤੇ ਗਏ ਹਨ।ਇਸ ਮੌਕੇ ਸੈਨੇਟਰੀ ਇੰਸਪੈਕਟਰ ਦਿਲਬਾਗ ਸਿੰਘ ਵੀ ਮੋਜੂਦ ਸਨ।
ਉਨਾਂ ਰੇਹੜੀ ਲਗਾਉਣ ਵਾਲੇ, ਦੁਕਾਨਦਾਰਾਂ ਸਮੇਤ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਵਿੱਚ ਸਹਿਯੋਗ ਕਰਨ ਅਤੇ ਕੂੜੇ ਜਾਂ ਗੰਦਗੀ ਦੇ ਢੇਰਾਂ ਨੂੰ ਗਲੀਆਂ, ਸੜਕਾਂ ਜਾ ਖੁੱਲੇ ਵਿੱਚ ਨਾ ਸੁੱਟਿਆ ਜਾਵੇ। ਉਨ੍ਹਾਂ ਦੱਸਿਆ ਕਿ ਸਫਾਈ ਸੇਵਕਾਂ ਵਲੋਂ ਲਗਾਤਾਰ ਸ਼ਹਿਰ ਅੰਦਰ ਸਫਾਈ ਕੀਤੀ ਜਾਂਦੀ ਹੈ ਅਤੇ ਡੋਰ ਟੂ ਡੋਰ ਗਿੱਲਾ ਅਤੇ ਸੁੱਕਾ ਕੂੜਾ ਲਗਾਤਾਰ ਚੁੱਕਿਆ ਜਾ ਰਿਹਾ ਹੈ।
-------------------
.jpeg)