ਦੁੱਕੀ ਵਰਕਰਾਂ ਦੇ ਪਾਰਟੀ ਛੱਡਣ ਨਾਲ ਪਾਰਟੀ ਨੂੰ ਕੋਈ ਫਰਕ ਨਹੀਂ ਪੈਂਦਾ , ਹੀਰਾ ਵਾਲੀਆ
ਬਟਾਲਾ (ਸੰਜੀਵ ਨਈਅਰ, ਅਵਿਨਾਸ਼ ਸ਼ਰਮਾ)
ਭਾਰਤੀ ਜਨਤਾ ਪਾਰਟੀ ਦੀ ਇੱਕ ਮੀਟਿੰਗ ਜ਼ਿਲਾ ਪ੍ਰਧਾਨ ਹੀਰਾ ਵਾਲੀਆ ਦੀ ਪ੍ਰਧਾਨਗੀ ਵਿੱਚ ਭਾਰਤੀ ਜਨਤਾ ਪਾਰਟੀ ਦਫਤਰ ਵਿੱਚ ਹੋਈ ਜਿਸ ਵਿੱਚ ਪਿਛਲੇ ਦਿਨੀ ਕੁਝ ਭਾਜਪਾ ਵਰਕਰ ਭਾਜਪਾ ਛੱਡ ਕੇ ਅਕਾਲੀ ਦਲ ਦਾ ਸਿਰੋਪਾ ਪਵਾਇਆ ਹੈ ਉਹਨਾਂ ਨੂੰ ਅੱਜ ਪੱਤਰਕਾਰਾਂ ਦੀ ਮੌਜੂਦਗੀ ਵਿੱਚ ਉਹਨਾਂ ਨੂੰ ਪਾਰਟੀ ਵਿੱਚੋਂ ਬਾਹਰ ਦਾਂ ਰਸਤਾ ਦਿਖਾਇਆ ਗਿਆ । ਇੱਥੇ ਇਹ ਵੀ ਦਸਣ ਯੋਗ ਹੈ ਕੀ ਅੰਮ੍ਰਿਤਸਰ ਵਿੱਚ ਅਕਾਲੀ ਦੱਲ ਵਲੋਂ ਕੀਤਾ ਗਿਆ ਪ੍ਰੋਗਰਾਮ ਜਿੱਸ ਵਿੱਚ ਬਟਾਲਾ ਭਾਜਪਾ ਦੇ ਨੇਤਾ ਨਰੇਸ਼ ਮਹਾਜਨ ਆਪਣੇ ਸਾਥੀਆਂ ਸਮੇਤ ਭਾਜਪਾ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਿਲ ਹੋਏ ਸਨ ਉਹਨਾਂ ਵਿੱਚੋਂ ਕਾਫੀ ਵਰਕਰ ਅੱਜ ਆਪਣਾ ਸਪਸ਼ਟੀਕਰਨ ਦਿੰਦੇ ਹੋਏ ਉਹਨਾਂ ਨੇ ਸਾਫ ਸ਼ਬਦਾਂ ਵਿੱਚ ਕਿਹਾ ਭਾਜਪਾ ਸਾਡੀ ਪਾਰਟੀ ਹੈ ਅਤੇ ਹਮੇਸ਼ਾ ਰਹੇਗੀ ਸਾਡਾ ਅਕਾਲੀ ਦਲ ਨਾਲ ਕੋਈ ਵਾਸਤਾ ਨਹੀਂ ਹੈ ਜਿਹੜੀਆਂ ਖਬਰਾਂ ਵਿੱਚ ਸਾਡਾ ਨਾਂ ਦਿੱਤਾ ਗਿਆ ਹੈ ਉਹ ਪਾਰਟੀ ਹਾਈ ਕਮਾਂਡ ਦੇਖੇਗੀ ਕਿ ਉਹਨਾਂ ਦੇ ਖਿਲਾਫ ਕੀ ਕਿਹੜੀ ਕਾਰਵਾਈ ਕਰਨੀ ਹੈ । ਇਸ ਮੌਕੇ ਜ਼ਿਲਾ ਪ੍ਰਧਾਨ ਹੀਰਾ ਵਾਲੀਆ ਨੇ ਕਿਹਾ ਕਿ ਇੱਕੀ ਦੁੱਕੀ ਵਰਕਰਾਂ ਦੇ ਭਾਜਪਾ ਨੂੰ ਛੱਡਣ ਨਾਲ ਨਾ ਕਦੀ ਭਾਜਪਾ ਖਤਮ ਹੋਈ ਹੈ ਤੇ ਨਾ ਹੀ ਕਦੀ ਭਾਜਪਾ ਖਤਮ ਹੋਵੇਗੀ । ਉਹਨਾਂ ਨੇਂ ਸਾਫ ਸ਼ਬਦਾਂ ਵਿੱਚ ਕਿਹਾ ਕੀ ਬੜੇ ਅਫ਼ਸੋਸ ਦੀ ਗੱਲ ਹੇ ਕੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵਲੋਂ ਸਟੇਜ ਤੋ ਸੰਬੋਧਨ ਕਰਨਾ ਸਮੁੱਚੀ ਬਟਾਲਾ ਭਾਜਪਾ ਦੇ ਅਕਾਲੀ ਦਲ ਵਿੱਚ ਸ਼ਾਮਿਲ ਹੋ ਰਹੀ ਹੈ ਅੱਜ ਦੇ ਵਰਕਰਾਂ ਦੇ ਇਕੱਠ ਅਤੇ ਸਮੂਹ ਔਹਦੇਦਾਰਾਂ ਦਾਂ ਇੱਥੇ ਮਜੂਦ ਦਰਸ਼ਾਉਂਦਾ ਹੈ ਹੀਰਾ ਵਾਲੀਆ ਨੇ ਕਿਹਾ ਕੀ ਨਰੇਸ਼ ਮਹਾਜਨ ਦੇ ਪਾਰਟੀ ਛੱਡਣ ਨਾਲ ਨਾ ਹੀ ਕਦੀ ਪਾਰਟੀ ਖਤਮ ਹੋਈ ਆ ਤੇ ਨਾ ਹੀ ਕਦੀ ਪਾਰਟੀ ਖਤਮ ਹੋਏਗੀ ਬਲਕਿ ਹੋਰ ਮਜ਼ਬੂਤ ਹੋ ਕੇ ਉੱਭਰੇ ਗੀ। ਇਸ ਮੋਕੇ ਤੇ ਸਾਰੇ ਮੰਡਲ ਪ੍ਰਧਾਨ ਤੇ ਹਰ ਮੋਰਚੇ ਦੇ ਪ੍ਰਧਾਨ ਅਤੇ ਔਹਦੇਦਾਰਾਂ ਦੀ ਮਜੂਦਗੀ ਦਸ ਰਹੀ ਹੈ ਕੀ ਕਿ ਇਹਨਾਂ ਦੇ ਪਾਰਟੀ ਛੱਡਣ ਨਾਲ ਪਾਰਟੀ ਹੋਰ ਮਜ਼ਬੂਤ ਹੋਈ ਹੈ ।
.jpeg)