ਸ੍ਰੀ ਰਾਮ ਮੰਦਿਰ ਦੇ ਪ੍ਰਣ ਪ੍ਰਤਿਸਠਾ ਦੇ ਸੁੱਭ ਮੌਕੇ ਤੇ ਦਰਬਾਰ ਮਹਾਰਾਜ ਦਰਸ਼ਨ ਦਾਸ ਜੀ ਵਿਖੇ ਰਮਾਇਣ ਜੀ ਦੇ ਪਾਠ ਦਾ ਭੋਗ ਬੜੀ ਸ਼ਰਦਾ ਪੂਰਵਕ ਪਾਇਆ ਗਿਆ ।

0
ਸਨਾਤਨ ਧਰਮ ਦਾ ਬਹੁਤ ਵੱਡਾ ਦਿਨ ਹੈ ਅਤੇ ਇਹ ਦਿਨ ਇਤਿਹਾਸ ਦੇ ਪੰਨਿਆਂ ਤੇ ਸੁਨਹਿਰੇ ਅੱਖਰਾਂ ਵਿੱਚ ਦਰਜ਼ ਹੋ ਗਿਆ :-ਮਾਹਰਾਜ ਤਰਲੋਚਨ ਦਾਸ 


ਬਟਾਲਾ(ਸੁਨੀਲ ਚੰਗਾ,ਅਵਿਨਾਸ਼ ਸ਼ਰਮਾ‌,)

ਸ੍ਰੀ ਰਾਮ ਮੰਦਿਰ ਦੇ ਪ੍ਰਾਣ ਪ੍ਰਤਿਸਠਾ ਦੇ ਸੁੱਭ ਮੌਕੇ ਤੇ ਮਹਾਰਾਜ ਤਿਰਲੋਚਨ ਦਾਸ ਜੀ ਦੀ ਅਗਵਾਹੀ ਵਿੱਚ ਦਰਬਾਰ ਮਹਾਰਾਜ ਦਰਸ਼ਨ ਦਾਸ ਚ ਸ਼੍ਰੀ ਰਮਾਇਣ ਜੀ ਦੇ ਪਾਠ ਦਾ ਭੋਗ ਬੜੀ ਸ਼ਰਦਾ ਪੂਰਵਕ ਪਾਇਆ ਗਿਆ। ਅੱਜ ਦੇਸ ਵਾਸੀਆਂ ਲਈ ਅਤੇ ਸਨਾਤਨ ਧਰਮ ਦਾ ਬਹੁਤ ਵੱਡਾ ਦਿਨ ਹੈ ਅਤੇ ਇਹ ਦਿਨ ਇਤਿਹਾਸ ਦੇ ਪੰਨਿਆਂ ਤੇ ਸੁਨਹਿਰੇ ਅੱਖਰਾਂ ਵਿੱਚ ਦਰਜ਼ ਹੋ ਗਿਆ 500 ਸਾਲਾਂ ਦੇ ਲੰਬੇ ਇੰਤਜ਼ਾਰ ਦੌਰਾਨ ਸਾਡੇ ਅਨੇਕਾਂ ਬਜ਼ੁਰਗਾਂ, ਰਾਮ ਭਗਤਾਂ ਅਤੇ ਸਨਾਤਨ ਪ੍ਰੇਮੀਆਂ ਅਤੇ ਹਜਾਰਾਂ ਸਾਧੂ ਸੰਤਾਂ ਅਤੇ ਰਾਮ ਭਗਤਾਂ ਦੀਆਂ ਅਰਦਾਸਾਂ ਨੂੰ ਅੱਜ ਬੂਰ ਪਿਆ ਹੈ ਅਤੇ ਪ੍ਰਭੂ ਸ਼੍ਰੀ ਰਾਮ ਨੇ ਆਪਣੇ ਸੇਵਕਾਂ ਕੋਲੋ ਇਹ ਮੰਦਰ ਬਣਵਾਉਣ ਦੀ ਸੇਵਾ ਲਈ ਹੈ। ਇਸ ਤੋ ਬਾਅਦ  ਐਲ ,ਈ,ਡੀ  ਤੇ ਸਾਰੀ ਸੰਗਤ ਨੂੰ ਸ਼੍ਰੀ ਰਾਮ ਜੀ ਦੀ ਪ੍ਰਾਣ ਪ੍ਰਤਿਸਠਾ ਦਾ ਲਾਈਵ ਟੈਲੀਕਾਸਟ ਦੇਖਾਇਆ ਗਿਆ ਇਸ ਮੌਕੇ ਤੇ ਬਾਬਾ ਚਰਨਜੀਤ ਜੀ, ਬਾਬਾ ਬਲਦੇਵ ਜੀ ,ਦਾਸ ਸੁਨੀਲ ਚੰਗਾ, ਦਾਸ਼ ਕਮਲਜੀਤ,ਦਾਸ ਧੰਨਰਾਜ, ਦਾਸ਼ ਸਤਨਾਮ, ਦਾਸ, ਪਰਮਜੀਤ ,ਦਾਸ,ਕਾਨਤੀ, ਦਾਸ ਬੋਬੀ, ਦਾਸ ਸਾਹਿਬੀ ਦਾਸ ਮੋਨੂੰ ਆਦਿ ਮੌਜੂਦ ਸਨ

एक टिप्पणी भेजें

0 टिप्पणियाँ
एक टिप्पणी भेजें (0)
To Top