ਪਾਰਟੀ ਨੂੰ ਸਮਰਪਿਤ ਆਗੂਆਂ ਤੇ ਵਰਕਰਾਂ ਨੂੰ ਯੋਗ ਸਨਮਾਨ ਦੇ ਕੇ ਨਿਵਾਜਿਆ ਜਾਵੇਗਾ: ਨਰੇਸ਼ ਮਹਾਜਨ*

0
  ਸ਼ਮਸ਼ੇਰ ਚੀਮਾ ਦੇ ਗ੍ਰਹਿ ਵਿਖੇ ਕੀਤਾ ਭਰਵਾਂ ਸਵਾਗਤ
ਬਟਾਲਾ (ਅਵਿਨਾਸ਼ ਸ਼ਰਮਾ‌) :- ਵਿਧਾਨ ਸਭਾ ਹਲਕਾ ਬਟਾਲਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਜੁਝਾਰੂ ਆਗੂ ਸ: ਸ਼ਮਸ਼ੇਰ ਸਿੰਘ ਚੀਮਾ ਵਲੋਂ ਸ: ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਵਲੋਂ ਵਿਧਾਨ ਸਭਾ ਹਲਕਾ ਬਟਾਲਾ ਦੇ ਨਵੇਂ ਲਗਾਏ ਗਏ ਇੰਚਾਰਜ ਸ੍ਰੀ ਨਰੇਸ਼ ਮਹਾਜਨ ਦੇ ਸਨਮਾਨ ਵਿੱਚ ਆਪਣੇ ਗ੍ਰਹਿ ਵਿਖੇ ਵੱਡੀ ਵਰਕਰ ਮੀਟਿੰਗ ਆਯੋਜਿਤ ਕੀਤੀ ਗਈ।
           ਮੀਟਿੰਗ ਵਿੱਚ ਪਹੁੰਚਣ ਤੇ ਸ: ਸ਼ਮਸ਼ੇਰ ਸਿੰਘ ਚੀਮਾ ਤੇ ਸਾਥੀਆਂ ਵਲੋਂ ਸ੍ਰੀ ਨਰੇਸ਼ ਮਹਾਜਨ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਹਲਕਾ ਬਟਾਲਾ ਤੇ ਜ: ਗੁਰਨਾਮ ਸਿੰਘ ਜੱਸਲ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਲਕਾ ਬਟਾਲਾ ਦਾ ਗਰਮਜੋਸ਼ੀ ਤੇ ਉਤਸ਼ਾਹ ਨਾਲ ਸਵਾਗਤ ਕੀਤਾ ਗਿਆ।
      ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਵਿੱਚ ਜੋਸ਼ ਤੇ ਉਤਸ਼ਾਹ ਤੋ ਪ੍ਰਭਾਵਿਤ ਸ੍ਰੀ ਨਰੇਸ਼ ਮਹਾਜਨ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਹਲਕਾ ਬਟਾਲਾ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਸ: ਸ਼ਮਸ਼ੇਰ ਸਿੰਘ ਚੀਮਾ ਤੇ ਸਮੂਚੇ ਸਾਥੀਆਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਪਾਰਟੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸ: ਸੁਖਬੀਰ ਸਿੰਘ ਬਾਦਲ ਨੇ ਜੋ ਜ਼ਿੰਮੇਵਾਰੀ ਦੇ ਰੂਪ ਵਿੱਚ ਵਿਧਾਨ ਸਭਾ ਹਲਕਾ ਬਟਾਲਾ ਦੀ ਸੇਵਾ ਦਿੱਤੀ ਹੈ ਉਸ ਨੂੰ ਵਰਕਰਾਂ ਤੇ ਸਾਥੀਆਂ ਦੇ ਸਹਿਯੋਗ ਨਾਲ ਤਨਦੇਹੀ ਨਾਲ ਨਿਭਾਵਾਂਗਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਸਦਾ ਪੰਜਾਬ ਪੰਜਾਬੀ ਤੇ ਪੰਜਾਬੀਅਤ ਦੀ ਚੜਦੀਕਲਾ ਲਈ ਆਵਾਜ਼ ਬੁਲੰਦ ਕਰਦਿਆਂ ਸੰਘਰਸ਼ ਕੀਤਾ ਤੇ ਕੁਰਬਾਨੀਆਂ ਦਿੱਤੀਆਂ ਤੇ ਅਗੋਂ ਵੀ ਨਿਰੰਤਰ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਦੀ ਬਿਹਤਰੀ ਲਈ ਆਵਾਜ਼ ਬੁਲੰਦ ਕਰਦਾ ਰਹੇਗਾ।
    ਹਲਕਾ ਇੰਚਾਰਜ ਨਰੇਸ਼ ਮਹਾਜਨ ਨੇ ਕਿਹਾ ਕਿ ਹਲਕਾ ਬਟਾਲਾ ਦੇ ਲੋਕਾਂ ਨੂੰ ਸਮਰਪਿਤ ਹੋ ਕੇ ਹਰ ਪਲ ਹਾਜ਼ਰ ਰਹਾਂਗਾ। ਉਨ੍ਹਾਂ ਸ: ਸ਼ਮਸ਼ੇਰ ਸਿੰਘ ਚੀਮਾ ਨੂੰ ਵਿਸ਼ਵਾਸ ਦਿਵਾਇਆ ਕਿ ਪਾਰਟੀ ਨੂੰ ਸਮਰਪਿਤ ਆਗੂਆਂ ਤੇ ਵਰਕਰਾਂ ਨੂੰ ਯੋਗ ਮਾਣ ਸਨਮਾਨ ਦੇ ਕੇ ਨਿਵਾਜਿਆ ਜਾਵੇਗਾ।
      ਇਸ ਮੌਕੇ ਸ: ਸ਼ਮਸ਼ੇਰ ਸਿੰਘ ਚੀਮਾ ਨੇ ਸ੍ਰੀ ਨਰੇਸ਼ ਮਹਾਜਨ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਹਲਕਾ ਬਟਾਲਾ ਤੇ ਜ: ਗੁਰਨਾਮ ਸਿੰਘ ਜੱਸਲ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵਿਸ਼ਵਾਸ ਦਿਵਾਇਆ ਕਿ ਪਾਰਟੀ ਦਾ ਨਿਮਾਣਾ ਵਰਕਰ ਬਣ ਕੇ ਪਾਰਟੀ ਦੀਆਂ ਲੋਕ ਪੱਖੀ ਵਿਚਾਰਧਾਰਾ ਤੇ ਨੀਤੀਆਂ ਨੂੰ ਘਰ ਘਰ ਪਹੁੰਚਾ ਕੇ 2024 ਵਿੱਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਅਹਿਮ ਯੋਗਦਾਨ ਪਾਕੇ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਦਿਆਂ ਸ: ਸੁਖਬੀਰ ਸਿੰਘ ਬਾਦਲ ਤੇ ਸ਼੍ਰੀ ਨਰੇਸ਼ ਮਹਾਜਨ ਨੂੰ ਸ਼ਕਤੀ ਪ੍ਰਦਾਨ ਕਰਦਿਆਂ ਸੇਵਾ ਦਾ ਮੌਕਾ ਦਿਆਂਗੇ।
     ਇਸ ਮੌਕੇ ਸ: ਸ਼ਮਸ਼ੇਰ ਸਿੰਘ ਚੀਮਾ ਦੇ ਪਿਤਾ ਸ: ਮਹਿੰਦਰ ਸਿੰਘ ਚੀਮਾ ਨੇ ਸ੍ਰੀ ਨਰੇਸ਼ ਮਹਾਜਨ ਇੰਚਾਰਜ ਹਲਕਾ ਬਟਾਲਾ ਤੇ ਜ: ਗੁਰਨਾਮ ਸਿੰਘ ਜੱਸਲ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ।
    ਇਸ ਮੌਕੇ ਹੋਰਨਾਂ ਤੋਂ ਇਲਾਵਾ ਸ: ਬਲਵਿੰਦਰ ਸਿੰਘ ਚਠਾ ਸਾਬਕਾ ਕੋਸਲਰ,ਸ: ਭੁਪਿੰਦਰ ਸਿੰਘ ਲਾਡੀ ਸਾਬਕਾ ਕੋਸਲਰ, ਸਾਬਕਾ ਕੌਂਸਲਰ ਰਾਜ ਕੁਮਾਰ ਕਾਲੀ,ਸ: ਕਵਲਪ੍ਰੀਤ ਸਿੰਘ ਦੌਲਤਪੁਰ,ਸ: ਕੁਲਵਿੰਦਰ ਸਿੰਘ ਮੈਨੇਜਰ,ਸ: ਸਰਬਜੀਤ ਸਿੰਘ,ਸ: ਮਹਿੰਦਰ ਸਿੰਘ ਮੱਲੀ,ਸ: ਹਰਵੰਤ ਸਿੰਘ ਮੱਲੀ,ਸ: ਹਰਵਿੰਦਰ ਸਿੰਘ ਜੁਗਨੂੰ,ਸ: ਰਣਜੀਤ ਸਿੰਘ,ਸ: ਭੁਪਿੰਦਰ ਸਿੰਘ,ਸ: ਤਰਜਿੰਦਰ ਸਿੰਘ,ਸ: ਸੇਵਾ ਸਿੰਘ,ਸ: ਜਗਬੀਰ ਸਿੰਘ, ਸ:ਬਚਿਤਰ ਸਿੰਘ,ਸ:ਸਵਰਨ ਸਿੰਘ, ਸ:ਗੁਰਦੀਪ ਸਿੰਘ ,ਸ:ਜਗਤਾਰ,ਸ: ਸੁਲੱਖਣ ਸਿੰਘ ,ਸ:ਲਖਬੀਰ ਸਿੰਘ ਪੱਡਾ,ਸ: ਹਰਬੰਸ ਸਿੰਘ,ਸ: ਦਰਸ਼ਨ ਸਿੰਘ,ਸ: ਹਰਜਿੰਦਰ ਸਿੰਘ, ਸ:ਗੁਰਪ੍ਰੀਤ ਸਿੰਘ, ਸ:ਰਣਧੀਰ ਸਿੰਘ ਨਿੱਕਾ,ਸ: ਸੁਖਰਾਜ ਸਿੰਘ,ਸ: ਸੁਖਵਿੰਦਰ ਸਿੰਘ ,ਬਿੰਦਾ ਮਲੀ,ਸ:ਦਾਨ ਸਿੰਘ,ਸ: ਮਨਪ੍ਰੀਤ ਸਿੰਘ , ਸ:ਪ੍ਰੇਮ ਸਿੰਘ ਆਦਿ ਹਾਜ਼ਰ ਸਨ ।

एक टिप्पणी भेजें

0 टिप्पणियाँ
एक टिप्पणी भेजें (0)
To Top