ਗੁਰੂ ਰਵਿਦਾਸ ਜੀ ਮਹਾਰਾਜ ਦੇ 647 ਵੇਂ ਪ੍ਰਕਾਸ਼ ਉਤਸਵ ਦੇ ਸਬੰਧ ਵਿੱਚ ਸ੍ਰੀ ਗੁਰੂ ਰਵਿਦਾਸ ਸੰਗਠਨ ਕਮੇਟੀ ।

0
 ਵੱਲੋਂ ਧਾਰਮਿਕ ਜਥੇਬੰਦੀਆਂ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਨਗਰ ਕੀਰਤਨ ਦਾ ਆਯੋਜਨ ਕੀਤਾ 

ਬਟਾਲਾ  (ਅਵਿਨਾਸ਼ ਸ਼ਰਮਾ‌, ਸੰਜੀਵ ਨਈਅਰ)ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ 647 ਵੇਂ ਪ੍ਰਕਾਸ਼ ਉਤਸਵ ਦੇ ਸਬੰਧ ਵਿੱਚ ਸ੍ਰੀ ਗੁਰੂ ਰਵਿਦਾਸ ਸੰਗਠਨ ਕਮੇਟੀ ਤਹਿਸੀਲ ਬਟਾਲਾ ਵੱਲੋਂ ਧਾਰਮਿਕ ਜਥੇਬੰਦੀਆਂ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ ਹੈ । ਇਸ ਨਗਰ ਕੀਰਤਨ ਵਿੱਚ ਮੁੱਖ ਮਹਿਮਾਨ ਸਤਿਕਾਰ ਯੋਗ ਬਾਬਾ ਮੇਸ਼ੀ ਸ਼ਾਹ ਜੀ ਹਨ ਅਤੇ ਨਗਰ ਕੀਰਤਨ ਦੀ ਪ੍ਰਧਾਨਗੀ ਸ੍ਰੀ ਗੁਰੂ ਰਵਿਦਾਸ ਸੰਗਠਨ ਕਮੇਟੀ ਦੇ ਪ੍ਰਧਾਨ ਸੁਭਾਸ਼ ਕੁਮਾਰ ਬੈਂਸ ਜੀ ਨੇ ਕੀਤੀ ਹੈ । ਨਗਰ ਕੀਰਤਨ ਵਿੱਚ ਜੁਆਇੰਟ ਸਕੱਤਰ ਸ਼੍ਰੀ ਸਤੀਸ਼ ਕੁਮਾਰ, ਕੈਈਅਰ ਸ਼੍ਰੀ ਜਸਵਿੰਦਰ ਸਿੰਘ, ਸੀਨੀਅਰ ਮੀਤ ਪ੍ਰਧਾਨ ਸ੍ਰੀ ਓਮ ਪ੍ਰਕਾਸ਼, ਜਨਰਲ ਸਕੱਤਰ ਸ਼੍ਰੀ ਦੀਦਾਰ ਸਿੰਘ, ਜੁਆਇੰਟ ਸਕੱਤਰ ਸ਼੍ਰੀ ਰਾਜ ਕੁਮਾਰ ਰਾਜੂ, ਮੀਤ ਪ੍ਰਧਾਨ ਸ੍ਰੀ ਹੀਰਾ ਲਾਲ ਵੱਸਣ, ਜਾਇੰਟ ਸਕੱਤਰ ਸ੍ਰੀ ਵਿਜੈ ਕੁਮਾਰ ਕਸ਼ਯਪ, ਦਫਤਰੀ ਸਕੱਤਰ ਸ਼੍ਰੀ ਰਮਨ ਕੁਮਾਰ ਕਸ਼ਯਪ, ਮੀਤ ਪ੍ਰਧਾਨ ਸ੍ਰੀ ਵਿਪਨ ਕੁਮਾਰ, ਜਾਇੰਟ ਸਕੱਤਰ ਸ੍ਰੀ ਅਮਨ ਕੁਮਾਰ, ਜਾਇੰਟ ਸਕੱਤਰ ਸ਼੍ਰੀ ਮਹਿੰਦਰ ਪਾਲ, ਸ਼ਿਵ ਕਸ਼ਯਪ, ਅਰਵਿੰਦ ਕਸ਼ਯਪ, ਮਾਸਟਰ ਜੋਗਿੰਦਰ ਸਿੰਘ ਭੋਲਾ, ਗੁਰਨਾਮ ਸਿੰਘ ਜਸਲ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਪਲਵਿੰਦਰ ਸਿੰਘ ਨੰਬਰਦਾਰ, ਕਾਮਰੇਡ ਮਦਨ ਲਾਲ ਅਤੇ ਇਹਨਾਂ ਤੋਂ ਇਲਾਵਾ ਸ਼੍ਰੀ ਗੁਰੂ ਰਵਿਦਾਸ ਮੰਦਿਰ ਫੈਜਪੁਰਾ ਦੇ ਪ੍ਰਧਾਨ ਦੇਵ ਰਾਜ ਜੀ, ਠਠਿਆਰੀ ਗੇਟ ਤੋਂ ਓਮ ਪ੍ਰਕਾਸ਼, ਗਾਂਧੀ ਨਗਰ ਤੋਂ ਹਹੀਰਾ ਲਾਲ, ਭੰਡਾਰੀ ਮੁਹੱਲਾ ਤੋਂ ਬਨਾਰਸੀ ਲਾਲ ਅਤੇ ਹੋਰ ਪਤਵੰਤੇ ਸੱਜਣ ਸ਼ਾਮਿਲ ਹੋਏ । ਇਹ ਨਗਰ ਕੀਰਤਨ ਕਰਤਾਰ ਨਗਰ, ਗੁਰਦਾਸਪੁਰ ਰੋਡ ਤੋਂ ਮਾਡਲ ਟਾਊਨ, ਰੇਲਵੇ ਫਾਟਕ, ਗਾਂਧੀ ਨਗਰ, ਸਿੰਬਲ ਚੌਂਕ, ਬੱਸ ਸਟੈਂਡ, ਗਾਂਧੀ ਚੌਂਕ, ਹੰਸਲੀ ਪੁਲ, ਨਹਿਰੂ ਗੇਟ, ਸਿਟੀ ਥਾਣਾ, ਓਹਰੀ ਗੇਟ, ਭੰਡਾਰੀ ਗੇਟ, ਠਠਿਆਰੀ ਗੇਟ ਤੋਂ ਹੁੰਦਾ ਹੋਇਆ ਕਾਜੀ ਮੇਰੀ ਵਿਖੇ ਸਮਾਪਤ ਹੋਵੇਗਾ ਜੀ ।

एक टिप्पणी भेजें

0 टिप्पणियाँ
एक टिप्पणी भेजें (0)
To Top