ਸੰਪ੍ਰਦਾਇ ਮਲਕਪੁਰ ਵਿਖੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਦਾ ਵਿਸ਼ੇਸ਼ ਸਨਮਾਨ।

0

ਸੰਪ੍ਰਦਾਇ ਮਲਕਪੁਰ ਵੱਲੋਂ ਕੀਤੇ ਜਾ ਰਹੇ ਕਾਰਜ ਸ਼ਲਾਘਾ ਯੋਗ ਸਿੰਘ ਸਾਹਿਬ

ਬਟਾਲਾ (ਚਰਨ‌ ਸਿੰਘ, ਅਵਿਨਾਸ਼ ਸ਼ਰਮਾ)


  ਗੁਰਦੁਆਰਾ ਤਪ ਅਸਥਾਨ ਸਾਹਿਬ ਮਲਕਪੁਰ ਵਿਖੇ ਸਿੱਖ ਕੌਮ ਦੀ ਮਹਾਨ ਸ਼ਖਸ਼ੀਅਤ  ਤਖਤ ਸ੍ਰੀ ਦਮਦਮਾ ਸਾਹਿਬ ਦੇ ਮੌਜੂਦਾ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਵਿਸ਼ੇਸ਼ ਤੌਰ ਤੇ ਪਹੁੰਚੇ ਜਿਨਾਂ ਦਾ ਮੁੱਖ ਪ੍ਰਬੰਧਕ ਬਾਬਾ ਸਰਵਨ ਸਿੰਘ ਅਤੇ ਬਾਬਾ ਸੁਖਵਿੰਦਰ ਸਿੰਘ ਮਲਕਪੁਰ ਵਾਲਿਆਂ ਵੱਲੋਂ ਗਰਮ ਦੁਸ਼ਾਲਾ ਅਤੇ ਸ੍ਰੀ ਸਾਹਿਬ ਭੇਟਾ ਕਰਕੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਵੱਡੀ ਤਾਦਾਦ ਵਿੱਚ ਸਿੱਖ ਵਿਰੋਧੀ ਤਾਕਤਾਂ ਸਿੱਖੀ ਨੂੰ ਢਾਹ ਲਾਉਣ ਦੇ ਯਤਨ ਕਰ ਰਹੀਆਂ ਹਨ ਜਿਸ ਕਰਕੇ ਸਿੱਖ ਕੌਮ ਨੂੰ ਫੋਕੇ ਵਹਿਮ ਭਰਮਾਂ, ਪਤਿਤਪੁਣੇ ਅਤੇ ਨਸ਼ੇ ਆਦਿ ਦਾ ਤਿਆਗ ਕਰਕੇ ਖੰਡੇ ਬਾਟੇ ਦੀ ਪਾਹੁਲ ਛੱਕ ਕੇ ਗੁਰੂ ਵਾਲੇ ਬਣਨਾ ਚਾਹੀਦਾ ਹੈ। ਬਾਣੀ ਅਤੇ ਬਾਣੇ ਦੇ ਧਾਰਨੀ ਹੋਣਾ ਸਮੇਂ ਦੀ ਲੋੜ ਹੈ । ਉਹਨਾਂ ਸੰਪ੍ਰਦਾਇ ਮਲਕਪੁਰ ਵੱਲੋਂ ਸਿੱਖੀ ਦੇ ਪ੍ਰਚਾਰ ਅਤੇ ਪਸਾਰ ਵਿੱਚ ਪਾਏ ਜਾ ਰਹੇ ਯੋਗਦਾਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪਿਛਲੇ ਦਿਨੀ ਸੰਪ੍ਰਦਾਇ ਮਲਕਪੁਰ ਵੱਲੋਂ ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਗਏ ਮਹਾਨ ਗੁਰਮਤਿ ਸਮਾਗਮ ਮੌਕੇ ਅੰਮ੍ਰਿਤ ਸੰਚਾਰ ਕਰਾਇਆ ਗਿਆ ਜਿਸ ਵਿੱਚ ਕਈ ਪ੍ਰਾਣੀ ਖੰਡੇ ਬਾਟੇ ਦੀ ਪਾਹੁਲ ਲੈ ਕੇ ਦਸਵੇਂ ਪਿਤਾ ਦੇ ਪੁੱਤਰ ਤੇ ਧੀਆਂ ਬਣੇ ਸਿੱਖ ਇਤਿਹਾਸ ਨੂੰ ਰੂਪਮਾਨ ਕਰਦੀਆਂ ਚਿੱਤਰ ਪ੍ਰਦਰਸ਼ਨੀਆਂ ਲਗਾਈਆਂ ਗਈਆਂ ਫਰੀ ਮੈਡੀਕਲ ਕੈਂਪ ਲਗਾ ਕੇ ਸੰਗਤਾਂ ਦੀ ਸੇਵਾ ਕੀਤੀ ਗਈ ਬੱਚਿਆਂ ਤੇ ਨੌਜਵਾਨਾਂ ਨੂੰ ਧਾਰਮਿਕ ਵਿਦਿਆ ਦਿੱਤੀ ਜਾ ਰਹੀ ਹੈ ਅੱਜ ਅਜਿਹੀਆਂ ਸੰਸਥਾਵਾਂ ਦਾ ਅੱਗੇ ਆ ਕੇ ਅਜਿਹੇ ਕਾਰਜ ਕਰਨ ਨੇ ਬਹੁਤ ਹੀ ਜਰੂਰੀ ਹਨ ਜਿਸ ਲਈ ਸੰਪ੍ਰਦਾਇ ਮਲਕਪੁਰ ਦੇ ਮੁਖੀ ਬਾਬਾ ਸਰਵਨ ਸਿੰਘ ਅਤੇ ਬਾਬਾ ਸੁਖਵਿੰਦਰ ਸਿੰਘ ਨੂੰ ਅੱਗੇ ਤੋਂ ਹੋਰ ਵੀ ਅਜਿਹੇ ਕਾਰਜ ਕਰਨ ਲਈ ਉਤਸਾਹਿਤ ਕੀਤਾ ਇਸ ਮੌਕੇ ਹੋਰਨਾਂ ਤੋਂ ਇਲਾਵਾ ਭਾਈ ਬਲਜਿੰਦਰ ਸਿੰਘ, ਜਗਦੀਸ਼ ਸਿੰਘ ਹੈਡ ਗ੍ਰੰਥੀ, ਸੁਖਵਿੰਦਰ ਸਿੰਘ ਬੱਲ, ਮਨਜੀਤ ਸਿੰਘ ਸਰਪੰਚ ਮਲਕਪੁਰ, ਮਸਾ ਸਿੰਘ ਲੰਬੜਦਾਰ, ਸਤਨਾਮ ਸਿੰਘ ਸਾਬਕਾ ਸਰਪੰਚ, ਸਲਵਿੰਦਰ ਸਿੰਘ ਰੰਧਾਵਾ, ਜਥੇਦਾਰ ਜੌਨ ਸਿੰਘ ਬਲਜਿੰਦਰ ਸਿੰਘ ਕੁਹਾੜ, ਜਗਿੰਦਰ ਸਿੰਘ ਸਾਬਕਾ ਸੈਨਿਕ, ਕੈਪਟਨ ਸੁਖਵਿੰਦਰ ਸਿੰਘ, ਨਿਸ਼ਾਨ ਸਿੰਘ ਮਲਕਪੁਰ, ਬਲਦੇਵ ਸਿੰਘ ਮੈਂਬਰ, ਸਰਦਾਰ ਬਲਕਾਰ ਸਿੰਘ, ਬਲਵਿੰਦਰ ਸਿੰਘ ਭਿੱਟੇ ਵੱਢ, ਰਤਨ ਸਿੰਘ ਜੇਈ, ਬਚਿੱਤਰ ਸਿੰਘ ਸ਼ੀਨਾ, ਸੁਖਵਿੰਦਰ ਸਿੰਘ ਛੀਨਾ, ਸਰੂਪ ਸਿੰਘ ਸਾਬਕਾ ਸਰਪੰਚ, ਜਗਤਾਰ ਸਿੰਘ, ਬਖਸ਼ਿੰਦਰ ਸਿੰਘ ਲੇਲ, ਗੁਰਵਿੰਦਰ ਸਿੰਘ ਤਲਵੰਡੀ, ਸਲਵਿੰਦਰ ਸਿੰਘ ਬਹਿਰੀਨ, ਬਚਿੱਤਰ ਸਿੰਘ ਆਸਟ੍ਰੇਲੀਆ, ਸੁਖਵੰਤ ਸਿੰਘ ਲਖੋਰਾ, ਅਜੈਬ ਸਿੰਘ ਆਸਟ੍ਰੇਲੀਆ, ਜਥੇਦਾਰ ਰਵਿੰਦਰ ਸਿੰਘ, ਜਗਤਾਰ ਸਿੰਘ ਬਾਜਵਾ, ਬਲਕਾਰ ਸਿੰਘ ਥਾਣੇਦਾਰ, ਸੂਬੇਦਾਰ ਸੁਖਵਿੰਦਰ ਸਿੰਘ ਮਲਕਪੁਰ, ਸਰਵਣ ਸਿੰਘ ਗਿੱਲ, ਬਾਪੂ ਸਲਵਿੰਦਰ ਸਿੰਘ ਆਦਿ ਹਾਜ਼ਰ ਸਨ।
ਤਪ ਅਸਥਾਨ ਗੁਰਦੁਆਰਾ ਮਲਕਪੁਰ ਵਿਖੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਦਾ ਵਿਸ਼ੇਸ਼ ਸਨਮਾਨ ਕਰਦੇ ਹੋਏ ਮੁੱਖ ਪ੍ਰਬੰਧਕ ਬਾਬਾ ਸਰਵਨ ਸਿੰਘ ਅਤੇ ਬਾਬਾ ਸੁਖਵਿੰਦਰ ਸਿੰਘ ਤਸਵੀਰ: ਗੁਰਪ੍ਰਤਾਪ ਸਿੰਘ ਕਾਹਲੋਂ

एक टिप्पणी भेजें

0 टिप्पणियाँ
एक टिप्पणी भेजें (0)
To Top