ਨੌਜ਼ਵਾਨ ਕਾਂਗਰਸੀ ਆਗੂ ਐਡਵੋਕੇਟ ਅਮਨਦੀਪ ਜੈਂਤੀਪੁਰ ਦੀ ਅਗਵਾਈ ਹੇਠ ਪਾਰਟੀ ਨੂੰ ਇੱਕ ਜਥੇਬੰਧਕ ਢਾਂਚੇ ਰਾਹੀਂ ਹੋਰ ਮਜ਼ਬੂਤ ਕੀਤਾ ਜਾ ਰਿਹਾ ਹੈ :- ਪ੍ਰਧਾਨ ਨਈਅਰ, ਕਪੂਰ
ਬਟਾਲਾ (ਅਵਿਨਾਸ਼ ਸ਼ਰਮਾ, ਸੰਜੀਵ ਨਈਅਰ)
ਕਾਂਗਰਸ ਸੇਵਾ ਦਲ ਦੇ ਜਿਲਾ ਪ੍ਰਧਾਨ ਰਮਨ ਨਈਅਰ ਅਤੇ ਨਰੇਸ਼ ਕਪੂਰ ਪੰਜਾਬ ਸੈਕਟਰੀ ਕਾਂਗਰਸ ਸੇਵਾ ਦਲ ਨੇ ਸ. ਵਕੀਲ ਸਿੰਘ ਨੂੰ ਕਾਂਗਰਸ ਸੇਵਾ ਦਲ ਦਿਹਾਤੀ ਦਾ ਪ੍ਰਧਾਨ ਬਟਾਲਾ ਨਿਯੁਕਤ ਕੀਤਾ ਅਤੇ ਨਵਨਿਯੁਕਤ ਦਿਹਾਤੀ ਪ੍ਰਧਾਨ ਬਟਾਲਾ ਸ.ਵਕੀਲ ਸਿੰਘ ਜ਼ਿਲ੍ਹਾ ਪ੍ਰਧਾਨ ਕਾਂਗਰਸ ਸੇਵਾ ਦਲ ਰਮਨ ਨੇਈਅਰ ਅਤੇ ਰਮੇਸ਼ ਕਪੂਰ ਦਾ ਧੰਨਵਾਦ ਕੀਤਾ ਅਤੇ ਯਕੀਨ ਦਿਵਾਇਆ ਕਿ ਜੋ ਜਿੰਮੇਵਾਰੀ ਕਾਂਗਰਸ ਸੇਵਾ ਦਲ ਹਾਈਕਮਾਨ ਵਲੋਂ ਦਿੱਤੀ ਗਈ ਹੈ ਉਸ ਨੂੰ ਪੂਰੀ ਇਮਾਨਦਾਰੀ ਅਤੇ ਤਨ ਮਨ ਅਤੇ ਧੰਨ ਨਾਲ ਜਿੰਮੇਵਾਰੀ ਨੂੰ ਨਿਭਾਵਾਂਗਾ ਅਤੇ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨ ਲਈ ਪੂਰੀ ਮਿਹਨਤ ਕਰਾਂਗਾ। ਇੱਥੇ ਇਹ ਜਿਕਰਯੋਗ ਹੈ ਕਿ ਜਿਲ੍ਹਾ ਕਾਂਗਰਸ ਸੇਵਾ ਦਲ ਨੂੰ ਜਿਲ੍ਹਾ ਗੁਰਦਾਸਪੁਰ ਅੰਦਰ ਇੱਕ ਨਵੀਂ ਮਜ਼ਬੂਤੀ ਦੇਣ ਲਈ ਜਿਲ੍ਹਾ ਕਾਂਗਰਸ ਸੇਵਾ ਦਲ ਦੇ ਪ੍ਰਧਾਨ ਰਮਨ ਨਈਅਰ ਅਤੇ ਪੰਜਾਬ ਸੈਕਟਰੀ ਨਰੇਸ਼ ਕਪੂਰ ਵਲੋਂ ਵੱਡਾ ਯੋਗਦਾਨ ਪਾਇਆ ਗਿਆ ਹੈ ਅਤੇ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਕਾਂਗਰਸ ਪਾਰਟੀ ਦੇ ਇਸ ਵਿੰਗ ਨੂੰ ਇੱਕ ਨਵੀਂ ਉਚਾਈ ਦਿੱਤੀ ਗਈ ਹੈ ਜਿਸ ਨਾਲ ਨੌਜ਼ਵਾਨ ਕਾਂਗਰਸੀ ਆਗੂ ਐਡਵੋਕੇਟ ਅਮਨਦੀਪ ਜੈਂਤੀਪੁਰ ਦੀ ਅਗਵਾਈ ਹੇਠ ਪਾਰਟੀ ਨੂੰ ਇੱਕ ਜਥੇਬੰਧਕ ਢਾਂਚੇ ਰਾਹੀਂ ਹੋਰ ਮਜ਼ਬੂਤ ਕੀਤਾ ਜਾ ਰਿਹਾ ਹੈ। ਇਸ ਮੌਕੇ ਰੋਜਤ ਕਪੂਰ ਜਿਲਾ ਜਰਨਲ ਸੈਕਟਰੀ ਕਾਂਗਰਸ ਸੇਵਾ ਦਲ ਅਤੇ ਨਰਿੰਦਰ ਮਹਿਤਾ ਸੈਕਟਰੀ ਕਾਂਗਰਸ ਸੇਵਾ ਦਲ ਅਤੇ ਹੋਰ ਸਾਥੀ ਮੌਜੂਦ ਸਨ।
.jpeg)