ਮਜ਼ਬੂਤ ਰਾਸ਼ਟਰ ਸੰਗਠਨ ਵਲੋ ਸ਼ਹੀਦੇ ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ।

0

ਸਾਫ ਕਿਰਦਾਰ ਵਾਲਿਆਂ ਨੂੰ ਰਾਜਨੀਤਿ ਵਿਚ ਮੂਹਰੇ ਆਉਣਾ ਚਾਹੀਦਾ ਹੈ_________ਡਾਕਟਰ ਕਮਲਜੀਤ ਸਿੰਘ ਕੇ ਜ਼ੇ

ਸ਼ਹੀਦਾਂ ਦੀਆਂ ਕੁਰਬਾਨੀਆਂ ਕਰਕੇ ਹੀ ਅਸੀਂ ਆਜਾਦੀ  ਦਾ ਨਿੱਘ ਮਾਣ ਰਹੇ ਹਾਂ ____________ਡਾਕਟਰ ਲਖਬੀਰ ਸਿੰਘ ਭਾਗੋਵਾਲੀਆ*

ਨੌਜਵਾਨ  ਪੀੜ੍ਹੀ ਨੂੰ ਸ਼ਹੀਦਾਂ ਦੇ ਪੂਰਨਿਆਂ ਤੇ ਚਲ  ਕੇ ਦੇਸ਼ ਭਗਤੀ ਅਤੇ ਰਾਸ਼ਟਰੀ ਹਿਤ ਦੇ  ਕੰਮਾਂ ਵਿਚ ਵੱਧ ਚੜ੍ਹ ਕੇ ਹਿੱਸਾ ਲੈਣ ਚਾਹੀਦਾ ਹੈ ________ਰਾਜੀਵ ਵਿਗ


ਸ਼ਹੀਦ ਸਾਡੇ ਦੇਸ਼ ਦੀ ਸਰਮਾਇਆ ਹਨ___________ਕੌਮੀ ਪ੍ਰਧਾਨ ਜੋਗਿੰਦਰ ਅੰਗੂਰਾਲਾ


ਸਟੇਜ ਦੀ ਭੂਮਿਕਾ  ਬਾਖੂਬੀ ਨਿਬਾਉਣ ਵਾਲੇ ਪੰਜਾਬ ਹੈਡ ਈਸ਼ੂ ਰਾਂਚਲ਼ ਵਲੋ ਸਮਾਜਿਕ ਹਸਤੀਆਂ ਦਾ ਧੰਨਵਾਦ

ਬਟਾਲਾ (ਅਵਿਨਾਸ਼ ਸ਼ਰਮਾ):ਮਜ਼ਬੂਤ ਰਾਸ਼ਟਰ ਸੰਗਠਨ ਰਜਿ ਪੰਜਾਬ ਦੇ ਕੌਮੀ ਪ੍ਰਧਾਨ ਅਤੇ ਸੰਸਥਾਪਕ ਜੋਗਿੰਦਰ ਅੰਗੂਰਾਲਾ ਵਲੋ ਸ਼ਹੀਦੇ ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ  ਸਥਾਨਕ ਕੌਸ਼ਲਿਆ ਦੇਵੀ ਹਸਪਤਾਲ ਦੇ ਲਾਈਨ ਡਾਕਟਰ ਨਰੇਸ਼ ਅੱਗਰਵਾਲ ਕਾਨਫਰੰਸ ਹਾਲ ਵਿਚ ਸ਼ਰਧਾਂਜਲੀ ਸਮਾਰੋਹ ਕਰਵਾ ਕੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। ਇਸ ਮੌਕੇ ਤੇ ਵਾਈਸ ਆਫ਼ ਧਾਰੀਵਾਲ ਦੇ ਪ੍ਰਧਾਨ ਡਾਕਟਰ ਕਮਲਜੀਤ ਸਿੰਘ ਕੇ ਜੈ ਅਤੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਪ੍ਰਧਾਨ ਡਾਕਟਰ ਲਖਬੀਰ ਸਿੰਘ ਭਾਗੋਵਾਲੀਆ  ਮੁੱਖ ਤੋਰ ਤੇ ਪਹੁੰਚੇ ਜਦ ਕਿ ਸਮਾਜ ਸੇਵਾ ਦੇ ਖੇਤਰ ਵਿਚ ਨਿਵੇਕਲੀ ਪਛਾਣ ਰੱਖਣ ਵਾਲੀ ਪੰਜਾਬ ਦੀ ਸਭ ਤੋਂ ਜਿਆਦਾ ਮੈਂਬਰਾਂ ਵਾਲੀ ਐਨ ਜੀ ਓ ਦੇ ਪ੍ਰਧਾਨ ਰਾਜੀਵ ਵਿਗ ਵਲੋ ਵਿਸੇਸ਼ ਤੋਰ ਤੇ ਸ਼ਿਰਕਤ ਕੀਤੀ। ਇਸ ਮੌਕੇ ਤੇ  ਵਾਈਸ ਆਫ਼ ਧਾਰੀਵਾਲ ਦੇ ਪ੍ਰਧਾਨ ਡਾਕਟਰ ਕਮਲਜੀਤ ਸਿੰਘ ਕੇ ਜ਼ੇ ਨੇ ਸੰਬੋਧਨ ਦੌਰਾਨ ਕਿਹਾ ਕਿ ਚੰਗੇ ਅਤੇ ਸਾਫ ਅਕਸ ਵਾਲੇ ਲੋਕਾਂ ਦਾ ਰਾਜਨੀਤੀ ਤੋ ਦੂਰੀ ਬਣਾਉਣ ਕਰਕੇ ਹੀ ਕੁਝ ਮਾੜੇ ਲੋਕ  ਰਾਜਨੀਤੀ ਵਿਚ ਵੜ ਕੇ ਕਾਮਯਾਬ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ਸਾਫ ਕਿਰਦਾਰ ਵਾਲਿਆਂ ਨੂੰ ਬਿਨਾਂ ਕਿਸੇ ਝਿਜਕ ਦੇ ਰਾਜਨੀਤੀ ਵਿਚ ਮੂਹਰੇ ਆਉਣਾ ਚਾਹੀਦਾ ਹੈ ਤਾਂ ਹੀ ਸਾਡਾ ਸੂਬਾ ਅਤੇ ਦੇਸ਼ ਤਰੱਕੀ ਕਰ ਸਕਦਾ ਹੈ। ਇਸ ਮੌਕੇ ਤੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਪ੍ਰਧਾਨ ਡਾਕਟਰ ਲਖਬੀਰ ਸਿੰਘ ਭਾਗੋਵਾਲੀਆ ਨੇ ਸੰਬੋਧਨ ਦੌਰਾਨ ਕਿਹਾ ਕਿ ਇਹਨਾਂ ਸ਼ਹੀਦਾਂ ਦੀਆਂ ਦਿੱਤੀਆਂ ਕੁਰਬਾਨੀਆਂ ਕਰਕੇ ਹੀ ਅਸੀਂ ਆਜਾਦੀ ਦਾ ਨਿੱਘ ਮਾਣ ਰਹੇ ਹਾਂ। ਉਨ੍ਹਾਂ ਵਲੋ ਮਜ਼ਬੂਤ ਰਾਸ਼ਟਰ ਸੰਗਠਨ ਵਲੋ ਆਯੋਜਿਤ ਸ਼ਰਧਾਂਜਲੀ ਸਮਾਰੋਹ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਉਨ੍ਹਾਂ ਦੇ ਆਕਾਸ਼ ਹਸਪਤਾਲ ਵਿਚ ਸਮਾਜ ਭਲਾਈ ਅਤੇ ਲੋਕਾਂ ਨੂੰ ਜਾਗ੍ਰਿਤ ਕਰਨ ਵਾਲੀ ਸੰਸਥਾ ਮਜ਼ਬੂਤ ਰਾਸ਼ਟਰ ਦੇ ਸਹਿਯੋਗ ਨਾਲ ਆਉਣ ਵਾਲੇ ਹਰ ਮਰੀਜ ਦਾ ਅੱਧੇ ਤੋ ਘੱਟ ਮੁੱਲ ਤੇ ਇਲਾਜ ਕੀਤਾ ਜਾਵੇਗਾ। ਇਸ ਮੌਕੇਂ ਤੇ ਨੀਵ ਵੈਲਫੇਅਰ ਸੁਸਾਇਟੀ ਰਜਿ ਪੰਜਾਬ ਦੇ ਪ੍ਰਧਾਨ ਰਾਜੀਵ ਬੱਬੂ ਵਿਗ ਨੇ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਸ਼ਹੀਦਾਂ ਦੇ ਪੂਰਨਿਆਂ ਤੇ ਚਲ ਕੇ ਦੇਸ਼ ਭਗਤੀ ਅਤੇ ਰਾਸ਼ਟਰੀ ਹਿਤ ਦੇ ਕੰਮ ਕਰਨੇ ਚਾਹੀਦੇ ਹਨ। ਇਸ ਮੌਕੇ ਤੇ ਪ੍ਰੋਗਰਾਮ ਦਾ ਆਯੋਜਨ ਕਰਨ ਵਾਲੇ ਮਜ਼ਬੂਤ ਰਾਸ਼ਟਰ ਸੰਗਠਨ ਦੇ ਕੌਮੀ ਪ੍ਰਧਾਨ ਜੋਗਿੰਦਰ ਅੰਗੂਰਾਲਾ ਨੇ ਕਿਹਾ ਕਿ ਸ਼ਹੀਦ ਸਾਡੇ ਦੇਸ਼ ਦੀ ਸਰਮਾਇਆ ਹੈ। ਉਨ੍ਹਾਂ ਕਿਹਾ ਕਿ ਸ਼ਹੀਦੇ ਆਜ਼ਮ ਭਗਤ ਸਿੰਘ , ਸੁਖਦੇਵ ਅਤੇ ਰਾਜਗੁਰੂ ਜਿਨ੍ਹਾਂ ਵਲੋ ਦੇਸ਼ ਲਈ ਆਪਣੀ ਜਾਨ ਕੁਰਬਾਨ ਕੀਤੀ ਗਈ ਸੀ ਇਹਨਾਂ ਦੇ ਨਾਮ ਹਮੇਸ਼ਾ ਲਈ ਇਤਿਹਾਸ ਦੇ  ਸੁਨਿਹਰੀ ਪਨਿਆਂ ਵਿਚ ਦਰਜ ਹਨ । ਉਨ੍ਹਾਂ ਕਿਹਾ ਕਿ ਮਜ਼ਬੂਤ ਰਾਸ਼ਟਰ ਸੰਗਠਨ ਦਾ ਟੀਚਾ ਇਕੱਲਾ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣਾ ਨਹੀਂ ਪਰ ਸ਼ਹੀਦਾਂ ਦੀ ਸੋਚ ਨੂੰ ਨੌਜਵਾਨ ਪੀੜ੍ਹੀ ਤੱਕ ਪਹੁੰਚਾਆਉਣਾ ਵੀ ਹੈ। ਇਸ ਮੌਕੇ ਤੇ ਸਟੇਜ ਦੀ ਭੂਮਿਕਾ ਬਾਖੂਬੀ ਨਿਬਾਉਣ ਵਾਲੇ ਪੰਜਾਬ ਹੈਡ ਈਸ਼ੂ ਰਾਂਚਲ਼ ਵਲੋ ਜਿੱਥੇ ਸਮਾਜਿਕ ਹਸਤੀਆਂ ਦਾ ਪਹੁੰਚ ਕੇ ਸ਼ਰਧਾਂਜਲੀ ਸਮਾਰੋਹ ਨੂੰ ਕਾਮਯਾਬ ਬਣਾਉਣ ਲਈ ਧੰਨਵਾਦ ਕੀਤਾ ਗਿਆ ਓਥੇ ਹੀ ਭਵਿੱਖ ਵਿੱਚ ਵੀ ਕੌਮੀ ਪ੍ਰਧਾਨ ਜੋਗਿੰਦਰ ਅੰਗੂਰਾਲਾ ਦੀ ਅਗਵਾਈ ਹੇਠ ਅਜਿਹੇ ਉਪਰਾਲੇ ਜਾਰੀ ਰੱਖਣ ਦੀ ਗੱਲ ਕਹੀ।ਇਸ ਮੌਕੇ ਤੇ ਸ਼ਹੀਦ ਭਗਤ ਸਿੰਘ ਸਟੇਟ ਯੂਥ ਐਵਾਰਡੀ ਤੇਜਪ੍ਰਤਾਪ  ਸਿੰਘ ਕਾਹਲੋ, ਪ੍ਰਫੈਸਰ ਜਸਬੀਰ ਸਿੰਘ, ਸੁਖਦੇਵ ਸਿੰਘ ਧਾਲੀਵਾਲ ,  ਜਰਨਲਿਸਟ ਐਸੋਸੀਏਸ਼ਨ ਦੇ ਜ਼ਿਲਾ ਪ੍ਰਧਾਨ ਮਨਦੀਪ ਰਿੰਕੂ ਚੌਧਰੀ, ਸੁਨਿਹਰਾ ਭਾਰਤ ਦੇ ਨੇ ਪ੍ਰਧਾਨ ਪੰਜਾਬ ਅੱਤਰ ਸਿੰਘ , ਗੁਰਵਿੰਦਰ ਸ਼ਰਮਾ, ਮਹਿੰਦਰ ਪਾਲ ਚੰਗਾ,  ਪਾਸਟ ਆਫਿਸ ਦੇ ਸਿਸਟਮ ਮੈਨੇਜਰ ਰਾਕੇਸ਼ ਜੁਲਕਾ, ਪਰਵੇਸ਼ ਕੁਮਾਰ ਰਿੰਕੂ, ਸ਼ਾਮ ਸ਼ਰਮਾ , ਦੀਪਕ ਪੱਥਰੀਆਂ,  ਲਵਲੀ ਕੁਮਾਰ, ਵਿਸ਼ਵਾਸ ਫਾਊਂਡੇਸ਼ਨ ਦੇ ਪ੍ਰਧਾਨ ਸ਼ਮੀ ਕਪੂਰ, ਰਤਨ ਬਟਵਾਲ, ਵਿਨੋਦ ਕੈਂਥ,  ਵਿਸ਼ਾਲ ਮਹਾਜਨ,  ਪ੍ਰਸਿੱਧ ਸਮਾਜ ਸੇਵਕ ਵਿਜੈ ਪ੍ਰਭਾਕਰ , ਨਰਿੰਦਰ ਵਰਮਾ, ਸਾਬਕਾ ਮੈਨੇਜਰ ਜੁਗਲ ਕਿਸ਼ੋਰ, ਵੈਦਿਕ ਕਰਮਾਂ ਦੇ ਐਮ ਡੀ ਤਾਰਾ ਸਿੰਘ ਉੱਪਲ, ਡਾਕਟਰ ਵਿਨੋਦ ਸ਼ਰਮਾ, ਬ੍ਰਿਜੇਸ਼ ਖੰਨਾ, ਸੰਜੀਵ ਭਸੀਂਨ , ਪਰਥ ਚੌਹਾਨ,ਗਗਨਦੀਪ ਸਿੰਘ, ਹਰਪ੍ਰੀਤ ਮੱਠਾਰੂ, ਸੋਨੂੰ ਸਿੰਘ, ਸੰਜੀਵ ਬੰਧਨ , ਕੀਮਤੀ ਲਾਲ ਸੋਨੀ, ਤਰਸੇਮ ਕੈਥ , ਰਾਜੇਸ਼ ਸ਼ਰਮਾ ਆਦਿ ਹਾਜ਼ਿਰ ਸਨ।*

एक टिप्पणी भेजें

0 टिप्पणियाँ
एक टिप्पणी भेजें (0)
To Top