ਸੇਵਾ ਮੁਕਤ ਕਰਮਚਾਰੀ ਯੂਨੀਅਨ ਸ਼ੂਗਰ ਮਿੱਲ ਪਨਿਆੜ ਗੁਰਦਾਸਪੁਰ ਦੀ ਮੀਟਿੰਗ ਗੁਰੂ ਨਾਨਕ ਪਾਰਕ ਗੁਰਦਾਸਪੁਰ ਵਿਖੇ ਹੋਈ।

0
  ‌ਮਾਨਯੋਗ ਸੁਪਰੀਮ ਕੋਰਟ ਦੇ ਫੈਸਲੇ ਮੁਤਾਬਿਕ ਸੇਵਾ ਮੁਕਤ ਮੁਲਾਜ਼ਮਾਂ ਦੀ ਪੈਨਸ਼ਨ ਨੂੰ ਵਧਾਇਆ ਜਾਵੇ :-ਅਸਵਨੀ --ਮਨਜਿੰਦਰ

ਗੁਰਦਾਸਪੁਰ (ਗੁਰਦੀਪ ਸਿੰਘ ਕਾਮਲਪੁਰ ) ਰੀਟਾਇਰ ਕਰਮਚਾਰੀ ਯੂਨੀਅਨ ਸ਼ੂਗਰ ਮਿੱਲ ਪਨਿਆੜ ਗੁਰਦਾਸਪੁਰ ਦੀ ਮੀਟਿੰਗ ਗੁਰੂ ਨਾਨਕ ਪਾਰਕ ਗੁਰਦਾਸਪੁਰ ਵਿਖੇ ਹੋਈ। ਇਸ ਮੀਟਿੰਗ ਦੀ ਪ੍ਰਧਾਨਗੀ ਅਸ਼ਵਨੀ ਕੁਮਾਰ ਲੱਖਣ ਕਲਾਂ ਅਤੇ ਮਨਜਿੰਦਰ ਸਿੰਘ ਨੇ ਕੀਤੀ। ਉਹਨਾਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮਾਨਯੋਗ ਸੁਪਰੀਮ ਕੋਰਟ ਦੇ  ਫੈਸਲੇ ਮੁਤਾਬਿਕ ਰੀਟਾਇਰ ਮੁਲਾਜ਼ਮਾਂ ਦੀ ਪੈਨਸ਼ਨ ਬਾਰੇ ਜੋ ਫੈਸਲਾ ਕੀਤਾ ਗਿਆ ਹੈ। ਉਸ ਨੂੰ ਈ ਪੀ ਐਫ ਓ ਦਫਤਰ ਅਮ੍ਰਿਤਸਰ ਵੱਲੋਂ ਜੋ ਮੈਸੇਜ ਜਾਂ ਪੱਤਰ ਆ ਰਹੇ ਹਨ, ਉਹਨਾਂ ਸਬੰਧੀ ਗੰਭੀਰਤਾ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ। ਕਿ ਜਿਹੜੇ ਲੈਟਰ ਜਨਰਲ ਮੈਨੇਜਰ ਗੁਰਦਾਸਪੁਰ ਸਹਿਕਾਰੀ ਮਿਲਜ਼ ਲਿਮਟਿਡ ਪਨਿਆੜ ਗੁਰਦਾਸਪੁਰ ਨੂੰ ਭੇਜੇ ਗਏ ਹਨ ਉਹਨਾਂ ਸਬੰਧੀ ਸਮਾਂ ਬੱਧ ਜੁਆਬ ਰੀਜਨਲ ਈ ਪੀ ਐਫ ਓ ਦਫਤਰ ਨੂੰ ਟਾਈਮ ਸਿਰ ਭੇਜੇ ਜਾਣ। ਜਨਰਲ ਮੈਨੇਜਰ ਸ਼ੂਗਰ ਮਿੱਲ ਪਨਿਆੜ ਗੁਰਦਾਸਪੁਰ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਟਾਈਮ ਸਿਰ ਇਹਨਾਂ ਫਾਰਮਾਂ ਦੀ ਵੈਰੀਫਿਕੇਸ਼ਨ ਕਰਕੇ ਰੀਜਨਲ ਦਫ਼ਤਰ ਅਮ੍ਰਿਤਸਰ ਨੂੰ ਭੇਜੇ ਜਾਣ ਅਤੇ ਈ ਪੀ ਐਫ ਓ ਦਫਤਰ ਨੂੰ ਅਪੀਲ ਕੀਤੀ ਜਾਂਦੀ ਹੈ  ਕਿ ਮਾਨਯੋਗ ਸੁਪਰੀਮ ਕੋਰਟ ਦੇ ਫੈਸਲੇ ਮੁਤਾਬਿਕ ਰੀਟਾਇਰ ਮੁਲਾਜ਼ਮਾਂ ਦੀ ਪੈਨਸ਼ਨ ਨੂੰ ਵਧਾਇਆ ਜਾਵੇ। ਜੇਕਰ ਕਿਸੇ ਅਧਿਕਾਰੀ ਨੇ ਅਣਗਹਿਲੀ ਕੀਤੀ ਤਾਂ ਵਰਕਰਾਂ ਦੇ ਮਨ ਵਿੱਚ ਬਹੁਤ ਜ਼ਿਆਦਾ ਗੁੱਸਾ ਹੋਵੇਗਾ ਅਤੇ ਇਸ ਸਬੰਧੀ ਨਿਕਲਣ ਵਾਲੇ ਸਿਟਿਆਂ ਦੀ ਜੁਮੇਵਾਰੀ ਸਬੰਧਿਤ ਅਧਿਕਾਰੀ ਦੀ ਹੋਵੇਗੀ। ਅਤੇ ਅਗਲੀ ਰਣਨੀਤੀ ਦਾ ਫੈਸਲਾ ਬਾਕੀ ਜਥੇਬੰਦੀਆਂ ਨਾਲ ਮਿਲ ਕੇ ਸੰਘਰਸ਼ ਦੀ ਰੂਪ ਰੇਖਾ ਤਹਿ ਕੀਤੀ ਜਾਵੇਗੀ। 
     ਇਸ ਮੀਟਿੰਗ ਵਿੱਚ ਅਮਰਜੀਤ ਸਿੰਘ ਅਤੇ ਪਰਸਰਾਮ ਕਲਾਨੌਰ, ਕਾਬਲ ਸਿੰਘ ਸੈਦੇਵਾਲਾ, ਲਖਵਿੰਦਰ ਸਿੰਘ ਰਣਜੀਤਬਾਗ ਮਹਿੰਗਾ ਸਿੰਘ ਅਬਲਖੈਰ, ਅਜੀਤ ਸਿੰਘ ਡੇਹਰੀਵਾਲ ਕਿਰਨ, ਸੁਖਦੇਵ ਸਿੰਘ ਦਬੁਰਜੀ, ਅਤੇ ਮੱਖਣ ਸਿੰਘ ਜੋਈਆਂ ਆਦਿ ਹਾਜ਼ਰ ਸਨ।

एक टिप्पणी भेजें

0 टिप्पणियाँ
एक टिप्पणी भेजें (0)
To Top