ਸਾਬਕਾ ਜਥੇਦਾਰ ਭਾਈ ਗੁਰਦੇਵ ਸਿੰਘ ਕਾਉਕੇ ਦੀ ਸ਼ਹੀਦੀ ਸਬੰਧੀ ਜਾਂਚ ਰਿਪੋਰਟ ਤੇ ਅਗਲੀ ਰਣਨੀਤੀ 7 ਜਨਵਰੀ ਤੋ ਬਾਅਦ :ਗੁਰਿੰਦਰ ਸਿੰਘ ਬਾਜਵਾ

0

ਬਟਾਲਾ ( ਅਵਿਨਾਸ਼ ਸ਼ਰਮਾ‌, ਸੰਜੀਵ ਨਈਅਰ)

ਸਾਬਕਾ ਜਥੇਦਾਰ ਭਾਈ ਗੁਰਦੇਵ ਸਿੰਘ ਕਾਉਕੇ ਦੇ ਸ਼ਹੀਦੀ ਸਮਾਗਮ ਸਬੰਧੀ ਸ੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਵਿਖੇ ਕਰਤਾਰਪੁਰ ਰਾਵੀ ਦਰਸ਼ਨ ਅਭਿਲਾਸੀ ਸੰਸਥਾ ਦੇ ਜਨਰਲ ਸਕੱਤਰ ਅਤੇ ਕੌਮੀ ਇੰਨਸਾਫ ਮੋਰਚਾ ਚੰਡੀਗੜ੍ਹ ਦੀ ਤਾਲਮੇਲ ਕਮੇਟੀ ਦੇ ਮੈਬਰ ਗੁਰਿੰਦਰ ਸਿੰਘ ਬਾਜਵਾ ਅਤੇ ਜਥੇਦਾਰ ਅਮਰੀਕ ਸਿੰਘ ਸ਼ਾਹਪੁਰ ਮੈਬਰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹਾਜ਼ਰੀ ਭਰੀ ।ਇਸ ਸਬੰਧੀ ਪੱਤਰਕਾਰਾ ਨੁੰ ਜਾਣਕਾਰੀ ਦਿੰਦਿਆ ਬਾਜਵਾ ਨੇ ਦੱਸਿਆ ਕਿ 7 ਜਨਵਰੀ ਨੁੰ ਕੌਮੀ ਇੰਨਸਾਫ ਮੋਰਚੇ ਦੇ ਇੱਕ ਸਾਲ ਪੂਰਾ ਹੋਣ ਤੇ   ਵਾਈ ਼ਪੀ ਼ਐਸੱ ਼ਚੋਕ ਚੰਡੀਗੜ੍ਹ ਵਿਖੇ ਇੱਕ ਵੱਡਾ ਇਕੱਠ ਕੀਤਾ ਜਾ ਰਿਹਾ ਹੈ ।ਉਸ ਤੋ ਬਾਅਦ ਸਮੱੁਚੀਆ ਪੰਥਕ ਜਥੇਬੰਦੀਆ ਨਾਲ ਸਲਾਹ ਮਸ਼ਵਰਾਂ ਕਰਕੇ ਸਾਬਕਾ ਜਥੇਦਾਰ ਭਾਈ ਗੁਰਦੇਵ ਸਿੰਘ ਕਾਉਕੇ ਦੀ ਸ਼ਹੀਦੀ ਸਬੰਧੀ ਤਿਵਾੜੀ ਜਾਂਚ ਰਿਪੋਰਟ ਦੱਬ ਕੇ ਰੱਖਣ ਵਾਲਿਆ ਤੇ ਸ੍ਰੀ ਅਕਾਲ ਤਖਤ ਸਾਹਿਬ ਤੋ ਕਾਰਵਾਈ ਕਰਵਾਉਣ ਲਈ ਅਗਲਾ ਪ੍ਰੋਗਰਾਮ ਉਲੀਕਿਆ ਜਾਵੇਗਾ ।ਇਸ ਮੋਕੇ ਇੰਜੀ ਸੁਖਦੇਵ ਸਿੰਘ ਧਾਲੀਵਾਲ ,ਬਾਬਾ ਗੁਰਮੇਜ਼ ਸਿੰਘ ਦਾਬਾਵਾਲ , ਅਮਰੀਕ ਸਿੰਘ ਖੈਹਿਰਾ , ਜਤਿੰਦਰ ਸਿੰਘ ਦਾਬਾਵਾਲ , ਨਿਰਮਲ ਸਿੰਘ ਸਾਗਰਪੁਰ , ਨਿਰਮਲ ਸਿੰਘ ਦਾਬਾਵਾਲ ਆਦਿ ਹਾਜ਼ਰ ਸਨ ।

एक टिप्पणी भेजें

0 टिप्पणियाँ
एक टिप्पणी भेजें (0)
To Top