7 ਜਨਵਰੀ ਨੁੰ ਕੌਮੀ ਇੰਨਸਾਫ ਮੋਰਚੇ ਦੇ ਇੱਕ ਸਾਲ ਪੂਰਾ ਹੋਣ ਤੇ ਪੰਥ ਦਰਦੀਓ ਵਾਈ .ਪੀ .ਐਸੱ . ਚੌਕ ਚੰਡੀਗੜਂ ਪਹੁੰਚੋ : ਗੁਰਿੰਦਰ ਸਿੰਘ ਬਾਜਵਾ

0
ਬਟਾਲਾ ਇੰਦਰ ਮੋਹਨ ਸਿੰਘ ਸੋਢੀ ਭੁਪਿੰਦਰ ਸਿੰਘ ਸੋਢੀ


ਕਰਤਾਰਪੁਰ ਰਾਵਿ ਦਰਸ਼ਨ ਅਭਿਲਬਾਸ਼ੀ ਸੰਸਥਾ ਦੇ ਜਨਰਲ ਸਕੱਤਰ ਅਤੇ ਕੌਮੀ ਇੰਨਸਾਫ ਮੋਰਚੇ ਦੀ ਤਾਲਮੇਲ ਕਮੇਟੀ ਦੇ ਮੈਬਰ ਗੁਰਿੰਦਰ ਸਿੰਘ ਬਾਜਵਾ ਬਟਾਲਾ ਨੇ ਆਖਿਆ ਕਿ ਕੌਮੀ ਇੰਨਸਾਫ ਮੋਰਚੇ ਵਲੋ ਪਿਛਲੇ ਸਾਲ 7 ਜਨਵਰੀ ਨੁੰ ਵਾਈ.ਪੀ.ਐਸੱ  ਚੌਕ ਸਾਹਿਬਜਾਦਾ ਅਜੀਤ ਸਿੰਘ ਨਗਰ ਅਤੇ ਚੰਡੀਗੜ੍ਰ ਦੀਆਂ ਬਰੂਹਾਂ ਤੇ ਮੋਰਚਾ ਲਾਇਆ ਗਿਆ ਸੀ । ਜਿਸ ਨੁੰ ਆਉਣ ਵਾਲੇ ਐਤਵਾਰ ਨੁੰ ਇੱਕ ਸਾਲ ਪੂਰਾ ਹੋਣ ਜਾ ਰਿਹਾ ਹੈ ।ਬਾਜਵਾ ਨੇ ਅੱਗੇ ਆਖਿਆ ਕਿ ਇਹ ਮੋਰਚਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆ ਦੇ ਇੰਨਸਾਫ ਲਈ , 328 ਲਾਪਤਾ ਸਰੂਪਾਂ ਦਾ ਇੰਨਸਾਫ ਲੈਣ ਲਈ, ਕੌਮ ਖਾਤਰ ਲੜੇ ਬੰਦੀ ਸਿੰਘਾਂ ਦੀ ਰਿਹਾਈ ਦੇ ਇੰਨਸਾਫ ਲਈ ,ਕੋਟਕਪੁਰਾ ਅਤੇ ਬਹਿਬਲ ਕਲਾਂ ਗੋਲੀ ਕਾਂਡ ਦੇ ਇੰਨਸਾਫ ਲਈ ਲਾਇਆ ਗਿਆ ਹੈ ਪਰ ਕੇਦਰ ਸਰਕਾਰ ਨੇ ਅਜੇ ਤੱਕ ਬੰਦੀ ਸਿੰਘਾ ਦੀ ਰਿਹਾਈ ਅਤੇ ਬਾਕੀ ਮੰਗਾਂ ਲਈ ਕੋਈ ਕਦਮ ਨਹੀ ਚੁੱਕਿਆ ਹੈ ।ਬਾਜਵਾ ਨੇ ਪੰਥ ਦਰਦੀਆ ਅਤੇ ਇੰਨਸਾਫ ਪਸੰਦ ਲੋਕਾ ਨੁੰ ਪੁਰਜ਼ੋਰ ਅਪੀਲ ਕੀਤੀ ਕਿ ਉਹ ਵੱਧ ਤੋ ਵੱਧ 7 ਜਨਵਰੀ ਨੁੰ ਇਸ ਮੋਰਚੇ ਵਿੱਚ ਪਹੁੰਚਣ ਤਾਂ ਜੋ 32ੑ32 ਸਾਲਾ ਤੋ ਆਪਣੀਆਂ ਸਜ਼ਾਵਾਂ ਭੁਗਤ ਰਹੇ ਬੰਦੀ ਸਿੰਘਾਂ ਨੁੰ ਰਿਹਾਅ ਕਰਵਾਇਆ ਜਾ ਸਕੇ ।ਬਾਜਵਾ ਨੇ ਅੱਗੇ ਆਖਿਆ ਕਿ ਜਿਹੜਾ ਬਾਦਲ ਅਕਾਲੀ ਦਲ ਬੰਦੀ ਸਿੰਘਾ ਦੀ ਰਿਹਾਈ ਦੀ ਗੱਲ ਕਰ ਰਿਹਾ ਹੈ ।ਉਹ ਜਦੋ ਸੱਤਾ ਵਿੱਚ ਸੀ ਤਾਂ ਇਹਨਾਂ ਨੇ ਉਸ ਸਮੇ ਦੀ ਕੇਦਰ ਸਰਕਾਰ ਨੁੰ ਆਖਿਆ ਸੀ ਕਿ ਇਹਨਾਂ ਬੰਦੀ ਸਿੰਘਾਂ ਨੁੰ ਰਿਹਾਅ ਨਾ ਕੀਤਾ ਜਾਵੇ ।ਇਹਨਾਂ ਦੀ ਰਿਹਾਈ ਨਾਲ ਪੰਜਾਬ ਦਾ ਮਾਹੋਲ ਖਰਾਬ ਹੋਵੇਗਾ ਅਤੇ ਇਹ ਬੰਦੀ ਸਿੰਘ ਆਈ ਐਸ ਆਈ ਦੇ ਏਜੰਟ ਹਨ ।ਹੁਣ ਜਦੋ ਸੱਤਾ ਤੋ ਲਾਂਬੇ ਹੋ ਗਏ ਹਨ ਤਾਂ ਪੰਥ ਦੀ ਹਮਦਰਦੀ ਲੈਣ ਲਈ ਇਹ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰ ਰਹੇ ਹਨ ।ਜੇ ਇਹ ਬੰਦੀ ਸਿੰਘਾਂ ਨੁੰ ਛੁਡਾਉਣ ਲਈ ਇਮਾਨਦਾਰ ਹੁੰਦੇ ਤਾਂ ਜਦੋ ਇਹ ਭਾਜਪਾ ਨਾਲ ਕੇਦਰ ਵਿੱਚ ਭਾਈਵਾਲ ਸਨ ਤਾਂ ਬੰਦੀ ਸਿੰਘਾਂ ਨੂੰ ਸੋਖਿਆ ਛੁਡਵਾਇਆ ਜਾ ਸਕਦਾ ਸੀ ।ਬਾਦਲ ਪਰਿਵਾਰ ਨੇ ਸੱਤਾ ਵਿੱਚ ਰਹਿੰਦਿਆ ਆਪਣਾ ਹੋਟਲਾ , ਬੱਸਾ ,ਕੇਵਲ ਨੈਟਵਰਕ ,ਮਾਈਨਿੰਗ ,ਰੀਅਲ ਅਸਟੇਟ ਦੇ ਕਾਰੋਬਾਰ ਨੁੰ ਅਤੇ ਪਰਿਵਾਰਵਾਦ ਨੁੰ ਬੜਾਵਾ ਦਿੱਤਾ ।ਬਾਜਵਾ ਨੇ ਅੱਗੇ ਆਖਿਆ ਕਿ ਬਾਦਲ ਪਰਿਵਾਰ ਕੋਲ ਆਪਣੇ 15 ਸਾਲ ਦੇ ਰਾਜ ਵਿੱਚ ਇੱਕ ਗੱਲ ਵੀ ਦੱਸਣ ਨੁੰ ਨਹੀ ਹੈ ਜਿਹੜੀ ਇਹਨਾਂ ਨੇ ਪੰਥ ਅਤੇ ਪੰਜਾਬ ਦੇ ਭਲੇ ਲਈ ਕੀਤੀ ਹੋਵੇ ।ਇਸ ਮੋਕੇ ਇੰਜੀ ਸੁਖਦੇਵ ਸਿੰਘ ਧਾਲੀਵਾਲ ,ਬਾਬਾ ਗੁਰਮੇਜ਼ ਸਿੰਘ ਦਾਬਾਵਾਲਾ ,ਅਮਰੀਕ ਸਿੰਘ ਖੈਹਿਰਾ ,ਨਿਰਮਲ ਸਿੰਘ ਸਾਗਰਪੁਰ ,ਜਤਿੰਦਰ ਸਿੰਘ ਦਾਬਾਵਾਲਾ ,ਨਿਰਮਲ ਸਿੰਘ ਦਾਬਾਵਾਲ ਆਦਿ ਹਾਜ਼ਰ ਸਨ ।

एक टिप्पणी भेजें

0 टिप्पणियाँ
एक टिप्पणी भेजें (0)
To Top