ਬਟਾਲਾ, ਇੰਦਰ ਮੋਹਨ ਸਿੰਘ ਸੋਢੀ ਭੁਪਿੰਦਰ ਸਿੰਘ ਸੋਢੀ
ਕਲਾਨੌਰ ਕਸਬੇ 'ਚ ਸਥਿਤ ਸ਼ਹੀਦ ਸੁਖਵਿੰਦਰ ਸਿੰਘ ਸੈਣੀ ਕਮਿਓਨਟੀ ਸਿਹਤ ਕੇਂਦਰ 'ਚ ਤਾਇਨਾਤ ਸੀਨੀਅਰ ਮੈਡੀਕਲ ਅਫਸਰ ਡਾ. ਲਖਵਿੰਦਰ ਸਿੰਘ ਅਠਵਾਲ ਪਦਉਨਤ ਹੋ ਕੇ ਫੋਰੈਂਸਿਕ ਲੈਬ ਖਰੜ 'ਚ ਬਤੌਰ ਚੀਫ ਕੈਮੀਕਲ ਪ੍ਰੀਖਿਅਕ ਪਦਉਨਤ ਹੋਏ ਹਨ ਅਤੇ ਹੁਣ ਉਹ ਪੰਜਾਬ ਦੀ ਇੱਕੋ ਇੱਕ ਖਰੜ 'ਚ ਸਥਿਤ ਫੋਰੈਂਸਿਕ ਲੈਬ 'ਚ ਸੇਵਾਵਾਂ ਨਿਭਾਉਣਗੇ। ਦੱਸਣਯੋਗ ਹੈ ਕਿ ਡਾ. ਅਠਵਾਲ ਦੀ ਲਿਆਕਤ, ਮਿਹਨਤ, ਵਿਭਾਗ ਦੇ ਸਾਰੇ ਟੀਚਿਆਂ ਨੂੰ ਪ੍ਰਾਪਤ ਕਰਨ, ਕੋਰੋਨਾ ਕਾਲ 'ਚ ਲੋਕਾਂ ਦੀਆਂ ਜਾਨਾਂ ਬਚਾਉਣ, ਸਰਕਾਰੀ ਹਸਪਤਾਲ ਕਲਾਨੌਰ ਨੂੰ ਮਿਲੇ ਐਨਕਵਾਸ ਸਰਟੀਫਾਈਡ ਹੋਣ ਲਈ ਤਿਆਰ ਕਰਨ ਸਮੇਤ ਸਟੇਟ ਐਡਾਰਡ ਪ੍ਰਾਪਤ ਹੋਇਆ ਹੈ। ਇਸ ਤੋਂ ਇਲਾਵਾ ਡਾ. ਅਠਵਾਲ ਵਲੋਂ ਕਲਾਨੌਰ ਅਧੀਨ ਪੈਂਦੇ ਹੈਲਥ ਐਂਡ ਵੈੱਲਨੈੱਸ ਸੈਂਟਰਾਂ ਨੂੰ ਵੀ ਐਨਕਵਾਸ ਸਰਟੀਫਾਈਡ ਕਰਵਾਇਆ ਹੈ।
.jpeg)