ਬਟਾਲਾ ( ਸੰਜੀਵ ਨਈਅਰ, ਅਵਿਨਾਸ਼ ਸ਼ਰਮਾ)ਕਰਮਚਾਰੀ ਦਲ ਸ਼ਹਿਰੀ ਮੰਡਲ ਬਟਾਲਾ ਵੱਲੋਂ ਮਹੀਨਾ ਵਾਰ ਮੀਟਿੰਗ 26 ਨੰਬਰ 66 ਕੇਵੀ ਸਬ ਸਟੇਸ਼ਨ ਬਟਾਲਾ ਵਿਖੇ ਹੋਈ ਜਿਸ ਦੀ ਪ੍ਰਧਾਨਗੀ ਅਰਜੁਨ ਸਿੰਘ ਪਰਮਾਰ ਨੇ ਕੀਤੀ ਜਿਸ ਵਿੱਚ ਵਿਸ਼ੇਸ਼ ਤੌਰ ਤੇ ਸੂਬਾ ਵਿੱਤ ਸਕੱਤਰ ਦਲਬੀਰ ਸਿੰਘ ਉਸਾਹਨ , ਹੀਰਾ ਲਾਲ (ਕਿਲਾ ਟੇਕ ਸਿੰਘ) ਸੁਰਜੀਤ ਸਿੰਘ (ਅਮਰਗੜ੍ਹ ) ਸ਼ਾਮਲ ਹੋਏ ਮੀਟਿੰਗ ਨੂੰ ਸੰਬੋਧਨ ਕਰਦਿਆਂ ਆਗੂਆਂ ਵੱਲੋਂ ਪੰਜਾਬ ਸਰਕਾਰ ਅਤੇ ਪਾਵਰ ਕਾਮ ਦੀ ਮੈਨੇਜਮੈਂਟ ਦੀ ਮੁਲਾਜਮ ਵਿਰੋਧੀ ਨੀਤੀਆਂ ਦੀ ਨਿੰਦਾ ਕੀਤੀ ਅਤੇ ਕਿਹਾ ਕਿ ਸਰਕਾਰ ਵਲੋ ਮੰਨੀਆਂ ਹੋਈਆਂ ਮੰਗਾਂ ਲਾਗੂ ਨਹੀਂ ਕੀਤੀਆਂ ਜਾ ਰਹੀਆਂ ਹਨ 4% ਡੀਏ ਦੇ ਕੇ ਮੁਲਾਜ਼ਮਾਂ ਨਾਲ ਕੋਜਾ ਮਜਾਕ ਕੀਤਾ ਹੈ ਤੇ ਮੁਲਾਜ਼ਮ ਸੰਘਰਸ਼ ਲਈ ਮਜਬੂਰ ਹੋ ਰਹੇ ਹਨ ਅਤੇ ਉਹਨਾਂ ਮੁਲਾਜ਼ਮਾਂ ਨੂੰ ਅਗਲੇ ਸੰਘਰਸ਼ ਲਈ ਤਿਆਰ ਰਹਿਣ ਦੀ ਅਪੀਲ ਕੀਤੀ ਇਸ ਸਮੇਂ ਆਗੂਆਂ ਵੱਲੋਂ ਨਵੇ ਸਾਲ ਵਿੱਚ ਜਥੇਬੰਦੀ ਦਾ ਨਵਾ ਕਲੰਡਰ ਜਾਰੀ ਕੀਤਾ ਗਿਆ ਜਿਸਦਾ ਸਭ ਪ੍ਰਧਾਨ ਸਕੱਤਰਾਂ ਵਲੋ ਆਗੂਆਂ ਦਾ ਧੰਨਵਾਦ ਕੀਤਾ ਗਿਆ ਅਤੇ ਉਨਾਂ ਵੱਲੋਂ ਜਥੇਬੰਦੀ ਦੇ ਹਰ ਹੁਕਮ ਤੇ ਫੁੱਲ ਚੜਾਉਂਣ ਦਾ ਵਾਦਾ ਕੀਤਾ ਗਿਆ ਸਾਰੇ ਸਾਥੀਆਂ ਵੱਲੋਂ ਸਾਥੀ ਜਸਪਾਲ ਸਿੰਘ ਜੋ ਕਿ ਗ੍ਰਹਿਕ ਊਸਾਰੀ ਬਟਾਲਾ ਵਿਖੇ ਡਿਊਟੀ ਕਰਦੇ ਸੀ ਜੋ ਕਿ ਕਰਮਚਾਰੀ ਦਲ ਦੇ ਉਹਦੇਦਾਰ ਸਨ ਜੋ ਕਿ ਪਿਛਲੇ ਸਾਲ ਰਿਟਾਇਰ ਹੋ ਗਏ ਸਨ ਸਾਥੀ ਸਤਪਾਲ ਸਿੰਘ (ਪਹਿਲਵਾਨ) ਜੀ ਦੀ ਜਿਹਨਾ ਦੀ ਪਿਛਲੇ ਦਿਨੀ ਮੌਤ ਹੇ ਗਈ ਸੀ ਜਿਨਾ ਨੂੰ ਸਾਥੀਆ ਵਲੋ 2 ਮਿੰਟ ਦਾ ਮੋਨ ਧਾਰ ਕੇ ਸ਼ਰਧਾਜਲੀ ਦਿੱਤੀ ਗਈ। ਇਸ ਮੀਟਿੰਗ ਵਿੱਚ ਹੋਰਨਾ ਤੋ ਇਲਾਵਾ ਤਰਸੇਮ ਸਿੰਘ ਬਾਲੇਵਾਲ, ਪਰਮਜੀਤ ਸਿੰਘ ਕਲਸੀ, ਕਵਲਜੀਤ ਸਿੰਘ ਦਲੇਰ, ਮਨਜੀਤ ਸਿੰਘ ਵਿੱਤ ਸਕੱਤਰ, ਰਵਿੰਦਰ ਕੁਮਾਰ ਪ੍ਰੈਸ ਸਕੱਤਰ, ਦਵਿੰਦਰ ਸਿੰਘ ਰਿਆੜ, ਪਰਮਜੀਤ ਸਿੰਘ ਬਲਪੁਰੀਆ, ਜਤਿੰਦਰ ਕੁਮਾਰ, ਸੁੱਚਾ ਸਿੰਘ ਪ੍ਰਧਾਨ, ਸੰਦੀਪ ਵੋਹਰਾ, ਹਰੀਸ਼ ਕੁਮਾਰ, ਪ੍ਰਭਜੋਤ ਸਿੰਘ, ਅਤੁੱਕ ਸਹਿਦੇਵ, ਮਨਜਿੰਦਰਪਾਲ ਸਿੰਘ, ਬਲਰਾਜ ਸਿੰਘ ਵਿੱਤ ਸਕੱਤਰ ਮੰਡਲ, ਰਾਜਵਿੰਦਰ ਸਿੰਘ ਆਦਿ ਸ਼ਾਮਲ ਹੋਏ
.jpeg)