ਗਰੇਟਰ ਕਲਾਸ ਦੇ ਪਾਰਕ ਵਿੱਚ ਸਫਾਈ ਕਰਵਾ ਲਗਾਇਆ ਓਪਨ ਜਿਮ : ਹੀਰਾ ਵਾਲੀਆ

0

 ਪੰਜਾਬ ਨੂੰ ਨਸ਼ਿਆਂ ਤੋਂ ਬਚਾਉਣਾ ਹੈ ਤਾਂ ਨੌਜਵਾਨਾਂ ਨੂੰ ਖੇਡਾਂ ਅਤੇ ਜਿਮ ਵੱਲ ਉਤਸਾਹਿਤ ਕਰਨਾ ਸਮੇਂ ਦੀ ਮੁੱਖ ਲੋੜ : ਫਤਿਹਜੰਗ ਬਾਜਵਾ 

ਬਟਾਲਾ,7 ਜਨਵਰੀ (ਅਵਿਨਾਸ਼ ਸ਼ਰਮਾ, ਨਿਖਿਲ ਮਹਿਰਾ)  ਬਟਾਲਾ ਦੇ ਗ੍ਰੇਟਰ ਕੈਲਾਸ਼ ਵਾਰਡ ਨੰਬਰ 19 ਦੇ ਵਿੱਚ ਮੇਨ ਪਾਰਕ ਦੀ ਲੰਮੇ ਸਮੇਂ ਤੋਂ ਖਸਤਾ ਹਾਲਤ ਨੂੰ ਦੇਖਦੇ ਹੋਏ ਗਰੇਟਰ ਕੈਲਾਸ਼ ਨਿਵਾਸੀ ਉੱਘੇ ਸਮਾਜ ਸੇਵਕ ਪ੍ਰੋਫੈਸਰ ਓਮ ਪ੍ਰਕਾਸ਼ ਨੇ ਖਸਤਾ ਹਾਲ ਪਾਰਕ ਦੀ ਸਾਫ ਸਫਾਈ ਦੇ ਕੰਮ ਲਈ ਜਦੋਂ ਅੱਗੇ ਆਏ ਤਾਂ ਕਲੋਨੀ ਵਾਸੀਆਂ ਨੇ ਵੀ ਸਾਥ ਦੇਣ ਦਾ ਵਾਅਦਾ ਕੀਤਾ ਤਾਂ ਫਿਰ ਸਮਾਜ ਸੇਵਕ ਪ੍ਰੋਫੈਸਰ ਓਮ ਪ੍ਰਕਾਸ਼ ਨੇ ਪਾਰਕ ਨੂੰ ਸੁੰਦਰ ਬਣਾਉਣ ਲਈ ਐਨ.ਆਰ.ਆਈ ਆਸਟ੍ਰੇਲੀਆ ਗਰੁੱਪ ਦੇ ਇੰਚਾਰਜ ਮਨਦੀਪ ਕੁਮਾਰ ਨਾਲ ਵੀ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਇਸ ਉਪਰਾਲੇ ਦੀ ਸਲਾਘਾ ਕਰਦੇ ਹੋਏ ਖਸਤਾ ਹਾਲ ਪਾਰਕ ਨੂੰ ਸੁੰਦਰ ਬਣਾਉਣ ਲਈ ਆਪਣੇ ਗਰੁੱਪ ਦੇ ਸਾਥੀਆਂ ਨਾਲ ਗੱਲਬਾਤ ਕਰਕੇ ਇਸ ਪਾਰਕ ਵਿੱਚ ਬੈਡਮਿੰਟਨ ਕੋਰਟ ਅਤੇ ਬਾਸਕਟ ਬਾਲ ਗਰਾਊਂਡ ਫਲੋਰ ਬਣਾਉਣ ਦੀ ਹਾਮੀ ਭਰੀ ਅਤੇ ਕੰਮ ਸ਼ੁਰੂ ਕਰਵਾ ਦਿੱਤਾ ਗਿਆ ।
 ਇਸ ਤੋਂ ਬਾਅਦ ਭਾਜਪਾ ਜਿਲ੍ਹਾ ਪ੍ਰਧਾਨ ਹਰਸਿਮਰਨ ਸਿੰਘ ਹੀਰਾ ਵਾਲੀਆ ਨੂੰ ਇਸ ਪਾਰਕ ਦੇ ਹਲਾਤ ਬਾਰੇ ਦੱਸਿਆ ਗਿਆ ਤਾਂ ਉਨ੍ਹਾਂ ਨੇ ਤੁਰੰਤ ਕਾਰਵਾਈ ਕਰਦਿਆਂ ਐਮ. ਪੀ ਲੈਂਡ ਫੰਡ ਰਾਹੀਂ ਜਲਦ ਓਪਨ ਜਿਮ ਲਗਵਾਉਣਾ ਦਾ ਭਰੌਸਾ ਦਿੱਤਾ ਜੌ ਅੱਜ ਪੂਰਾ ਕਰਦੇ ਹੋਏ ਗਰੇਟਰ ਕਲਾਸ ਦੀ ਮੇਨ ਪਾਰਕ ਵਿੱਚ ਐਮ.ਪੀ ਲੈਂਡ ਫੰਡ ਰਾਹੀ ਜੋ ਜਿਮ ਲਗਵਾਈਆਂ ਗਿਆ। ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਉੱਘੇ ਸਮਾਜ ਸੇਵਕ ਪ੍ਰੋਫੈਸਰ ਓਮ ਪ੍ਰਕਾਸ਼ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਅੱਗੇ ਬੋਲਦਿਆਂ ਪ੍ਰੋਫੈਸਰ ਓਮ ਪ੍ਰਕਾਸ਼ ਨੇ ਦੱਸਿਆ ਕਿ ਅੱਜ ਉਸ ਓਪਨ ਜਿਮ ਦਾ ਉਦਘਾਟਨ ਭਾਜਪਾ ਦੇ ਪੰਜਾਬ ਉਪ ਪ੍ਰਧਾਨ ਫਤਿਹਜੰਗ ਸਿੰਘ ਬਾਜਵਾ ਅਤੇ ਭਾਜਪਾ ਜਿਲ੍ਹਾ ਪ੍ਰਧਾਨ ਹਰਸਿਮਰਨ ਸਿੰਘ ਹੀਰਾ ਵਾਲੀਆ ਵੱਲੋ ਕੀਤਾ ਗਿਆ ਹੈ। 

ਇਸ ਮੌਕੇ ਤੇ ਬੋਲਦਿਆਂ ਭਾਜਪਾ ਦੇ ਪੰਜਾਬ  ਉਪ ਪ੍ਰਧਾਨ ਫਤਿਹਜੰਗ ਸਿੰਘ ਬਾਜਵਾ ਨੇ ਕਿਹਾ ਕਿ ਅਗਰ ਅਸੀਂ ਸੱਚ ਵਿੱਚ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾਉਣਾ ਚਾਹੁੰਦੇ ਹਾਂ ਤਾਂ ਸਾਨੂੰ ਪਹਿਲ ਦੇ ਅਧਾਰ ਤੇ ਨੌਜਵਾਨ ਵਰਗ ਨੂੰ ਖੇਡਾਂ ਵੱਲ ਅਤੇ ਜਿਮ ਵੱਲ ਆਕਰਸ਼ਿਤ ਕਰਨਾ ਪਵੇਗਾ ਤਾਂ ਜੋ ਨੌਜਵਾਨਾਂ ਦਾ ਧਿਆਨ ਕਿਸੇ ਗਲਤ ਪਾਸੇ ਨਾ ਲੱਗੇ ਜੇਕਰ ਸਾਡੇ ਸਮਾਜ ਅੰਦਰ ਨੌਜਵਾਨ ਤੰਦਰੁਸਤ ਅਤੇ ਨਸ਼ਾ ਰਹਿਤ ਰਹਿਣਗੇ ਤਾਂ ਹੀ ਸਾਡਾ ਸਮਾਜ ਪੰਜਾਬ ਅਤੇ ਦੇਸ਼ ਤਰੱਕੀ ਕਰ ਸਕਦਾ ਹੈ। ਅੱਗੇ ਬੋਲਦਿਆਂ ਭਾਜਪਾ ਜ਼ਿਲ੍ਹਾ ਪ੍ਰਧਾਨ ਹੀਰਾ ਵਾਲੀਆਂ ਨੇ ਕਿਹਾ ਕਿ ਭਾਜਪਾ ਜਿਲਾ ਬਟਾਲਾ ਵੱਲੋਂ ਜਿਲਾ ਬਟਾਲਾ ਵਿੱਚ ਵੱਧ ਤੋਂ ਵੱਧ ਐਮ.ਪੀ ਲੈਂਡ ਫੰਡਰ ਰਾਹੀਂ ਓਪਨ ਜਿਮ ਨੌਜਵਾਨਾਂ ਨੂੰ ਮੁਹਈਆ ਕਰਵਾ ਰਹੇ ਹਾਂ ਇਸ ਦੇ ਨਾਲ ਐਮ.ਪੀ ਲੈਂਡ ਫੰਡ ਰਾਹੀਂ ਹੀ ਸੋਲਰ ਲਾਈਟਾਂ ਅਤੇ ਕਮਿਊਨਿਟੀ ਹਾਲ ਵੀ ਦਿੱਤੇ ਜਾ ਰਹੇ ਹਨ । ਜਿਨਾਂ ਦਾ ਕੰਮ ਜੰਗੀ ਪੱਧਰ ਤੇ ਚੱਲ ਰਿਹਾ ਹੈ ਇਹ ਪ੍ਰੋਜੈਕਟ ਜਲਦ ਹੀ ਪੂਰੇ ਕੀਤੇ ਜਾਣਗੇ । ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਨੌਜਵਾਨੀ ਦਾ ਖਾਸ ਖਿਆਲ ਰੱਖਦੇ ਹੋਏ ਜੋ ਐਮ.ਪੀ ਲੈਂਡ ਫੰਡਾਂ ਰਾਹੀਂ ਓਪਨ ਜਿਮ ਦੇ ਪ੍ਰੋਜੈਕਟ ਚੱਲ ਰਹੇ ਹਨ । ਉਹਨਾਂ ਨਾਲ ਲੋਕਾਂ ਵਿੱਚ ਅਤੇ ਖਾਸ ਕਰਕੇ ਨੌਜਵਾਨਾਂ ਵਿੱਚ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ। ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰੱਖਣ ਲਈ ਇਹ ਓਪਨ ਜਿਮ ਵਰਦਾਨ ਸਾਬਿਤ ਹੋਣਗੇ। ਇਸ ਮੌਕੇ ਤੇ ਭਾਜਪਾ ਜ਼ਿਲ੍ਹਾ ਜਰਨਲ ਸਕੱਤਰ ਰੌਸ਼ਨ ਲਾਲ, ਭਾਜਪਾ ਆਗੂ ਭੂਸ਼ਨ ਬਜਾਜ,ਰਕੇਸ ਠੇਕੇਦਾਰ, ਮਦਨ ਸਿੰਘ, ਬਲਬੀਰ ਕੁਮਾਰ, ਟੀਨੂੰ ਮਹਾਜਨ, ਪ੍ਰਿੰਸੀਪਲ ਰਤਨ ਚੰਦ, ਸਿਵਲ ਲਾਈਨ ਮੰਡਲ ਪ੍ਰਧਾਨ ਚੰਦਰ ਨਗਰ ਅਮਨਦੀਪ ਸਿੰਘ, ਸਿਵਲ ਲਾਈਨ ਮੰਡਲ ਉਮਰਪੁਰਾ ਪ੍ਰਧਾਨ ਸੁਵਿੰਦਰ ਸਿੰਘ ਖਹਿਰਾ, ਸ਼ਹਿਰੀ ਮੰਡਲ ਪ੍ਰਧਾਨ ਪੰਕਜ ਸ਼ਰਮਾ, ਸੰਦੀਪ ਸਿੰਘ,ਪ੍ਰਿੰਸੀਪਲ ਹਰਭਜਨ ਸਿੰਘ ਸੇਖੋ, ਜਗਦੀਪ ਸਿੰਘ ਸ਼ਾਹ, ਸਤਨਾਮ ਸਿੰਘ ਗੁਰਾਇਆ, ਲਵਲੀ ਕੌਸ਼ਲ,ਸ਼ਿਵ ਕੁਮਾਰ, ਜਗਜੀਤ ਸਿੰਘ ਰਾਜਾ, ਵਿਜੇ ਮਹਾਜਨ ਅਤੇ ਕਲੋਨੀ ਵਾਸੀ ਹਾਜਰ ਸਨ।

एक टिप्पणी भेजें

0 टिप्पणियाँ
एक टिप्पणी भेजें (0)
To Top