ਹਰੇਕ ਇਨਸਾਨ ਨੂੰ ਆਪਣੇ ਮਾਤਾ ਪਿਤਾ ਦੀ ਯਾਦ ਕਿਸੇ ਨਾਂ ਕਿਸੇ ਲੋੜਮੰਦ ਦੀ ਲੋੜ ਜ਼ਰੂਰ ਪੂਰੀ ਕਰਨੀ ਚਾਹੀਦੀ ਹੈ,, ਸ਼ਮੀ ਕਪੂਰ
ਬਟਾਲਾ ( ਅਵਿਨਾਸ਼ ਸ਼ਰਮਾ, ਜਤਿਨ ਸਹਿਗਲ, ਸੁਨੀਲ ਚੰਗਾ) : ਕੇ.ਕੇ. ਮਹਾਜਨ ਫਾਊਂਡੇਸ਼ਨ ਦੀ ਤਰਫੋਂ ਅੱਜ 5 ਜਨਵਰੀ ਨੂੰ ਆਦਰਸ਼ ਵਿਦਿਆ ਮੰਦਰ ਸੀਨੀਅਰ ਸੈਕੰਡਰੀ ਸਕੂਲ ਠਠਿਆੜੀ ਗੇਟ ਬਟਾਲਾ ਵਿਖੇ ਸਵਰਗੀ ਸ. ਕੇਵਲ ਕ੍ਰਿਸ਼ਨ ਮਹਾਜਨ ਜੀ ਦੇ 84ਵੇਂ ਜਨਮ ਦਿਹਾੜੇ 'ਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 50 ਲੋੜਵੰਦਾਂ ਨੂੰ ਕੰਬਲ ਵੰਡਣ ਦਾ ਸਮਾਗਮ ਕਰਵਾਇਆ ਗਿਆ।
ਇਹ ਜਾਣਕਾਰੀ ਫਾਊਂਡੇਸ਼ਨ ਦੇ ਮੁਖੀ ਪਿ੍ੰ. ਲਾਈਨ ਜਗਤਪਾਲ ਮਹਾਜਨ ਨੇ ਦਿੰਦੇ ਹੋਏ ਕਿਹਾ ਕਿ ਸ. ਸ਼੍ਰੀ ਕੇਵਲ ਕ੍ਰਿਸ਼ਨ ਜੀ ਨੇ ਸਮਾਜ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਹੈ ਅਤੇ ਉਨ੍ਹਾਂ ਨੇ ਆਪਣੇ ਜੀਵਨ ਵਿੱਚ ਬਹੁਤ ਸਾਰੇ ਵਿਦਿਆਰਥੀਆਂ ਦਾ ਭਵਿੱਖ ਉਜਵਲ ਕੀਤਾ ਹੈ।ਉਨ੍ਹਾਂ ਦੇ ਮਾਰਗਦਰਸ਼ਨ ਸਦਕਾ ਕਈ ਲੋਕ ਵੱਡੇ ਅਹੁਦਿਆਂ ‘ਤੇ ਬਿਰਾਜਮਾਨ ਹੋਏ ਹਨ।ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਦੀ ਫਾਊਂਡੇਸ਼ਨ ਸਮੇਂ-ਸਮੇਂ ‘ਤੇ ਸਮਾਜਿਕ ਲੋਕ ਭਲਾਈ ਦੇ ਕਾਰਜ ਕੀਤੇ ਜਾ ਰਹੇ ਹਨ ਅਤੇ ਭਵਿੱਖ ਵਿੱਚ ਵੀ ਜਾਰੀ ਰਹਿਣਗੇ, ਲੋੜਵੰਦਾਂ ਦੀ ਸੇਵਾ ਕੀਤੀ ਜਾਵੇਗੀ।ਜੋਗਿੰਦਰ ਅੰਗੂਰਲਾ ਨੇ ਸਵਰਗੀ ਕੇਵਲ ਮਹਾਜਨ ਜੀ ਦੇ ਜੀਵਨ ਤੋਂ ਕੁਝ ਸਿੱਖਣ ਲਈ ਲੋਕਾਂ ਨੂੰ ਪ੍ਰੇਰਿਤ ਕੀਤਾ ਅਤੇ ਕਿਹਾ ਕਿ ਜੇਕਰ ਜਗਤਪਾਲ ਮਹਾਜਨ ਅਤੇ ਰਿਤੂ ਮਹਾਜਨ ਵਰਗੇ ਨੂੰਹ ਅਤੇ ਪੁੱਤਰ ਹੁੰਦੇ ਤਾਂ ਬਿਰਧ ਆਸ਼ਰਮਾਂ ਦੀ ਲੋੜ ਹੀ ਨਾ ਪੈਂਦੀ।ਇਸ ਮੌਕੇ ਸੀਨੀਅਰ ਆਗੂ ਆਮ ਆਦਮੀ ਪਾਰਟੀ ਦੇ ਮੈਨੇਜਰ ਅਤਰ ਸਿੰਘ ਜੀ ਨੇ ਉਨ੍ਹਾਂ ਦੇ ਜੀਵਨ 'ਤੇ ਬੋਲਦਿਆਂ ਕਿਹਾ ਕਿ ਸਵਰਗੀ ਕੇਵਲ ਕ੍ਰਿਸ਼ਨ ਜੀ ਬਹੁਤ ਹੀ ਨੇਕ ਇਨਸਾਨ ਸਨ ਅਤੇ ਉਨ੍ਹਾਂ ਦੇ ਦਰਸਾਏ ਮਾਰਗ 'ਤੇ ਚੱਲਦੇ ਹੋਏ ਉਨ੍ਹਾਂ ਦੇ ਬੱਚੇ ਵੀ ਸਮਾਜ ਸੇਵਾ ਦੇ ਕੰਮ ਕਰ ਰਹੇ ਹਨ ਅਤੇ ਲੋਕਾਂ ਨੂੰ ਇਸ ਤੋਂ ਪ੍ਰੇਰਨਾ ਲੈਣੀ ਚਾਹੀਦਾ ਹੈ। ।ਵਿਸ਼ਵ ਹਿੰਦੂ ਸੰਘ ਕੇ ਜ਼ਿਲ੍ਹਾ ਪ੍ਰਧਾਨ ਸੰਜੂ ਮਹਿਤਾ ਨੇ ਕਿਹਾ ਕਿ ਕੇਵਲ ਕ੍ਰਿਸ਼ਨ ਮਹਾਜਨ ਜੀ ਇੱਕ ਰੱਬ ਵਰਗੇ ਇਨਸਾਨ ਸਨ ਅਤੇ ਉਹਨਾਂ ਦਾ ਲੋਕਾਂ ਨਾਲ ਮਿਲਣਾ-ਜੁਲਣਾ ਅਤੇ ਉਹਨਾਂ ਦੇ ਪਿਆਰ ਦਾ ਇੱਕ ਵੱਖਰਾ ਹੀ ਅੰਦਾਜ਼ ਸੀ।ਲਾਇੰਸ ਕਲੱਬ ਬਟਾਲਾ ਸੰਗਮ ਦੇ ਪ੍ਰਧਾਨ ਸ਼੍ਰੀ ਰਵਿੰਦਰ ਸੋਨੀ ਨੇ ਸਵਰਗਵਾਸੀ ਸ਼੍ਰੀ ਕੇਵਲ ਕ੍ਰਿਸ਼ਨ ਮਹਾਜਨ ਜੀ ਨੂੰ ਸ਼ਰਧਾਂਜਲੀ ਭੇਂਟ ਕੀਤੀ।ਸ੍ਰੀ ਕੇਵਲ ਕ੍ਰਿਸ਼ਨ ਜੀ ਦੇ ਜੀਵਨ ਬਾਰੇ ਵਿਸਥਾਰ ਨਾਲ ਦੱਸਿਆ ।ਲਾਇਨਜ਼ ਕਲੱਬ ਬਟਾਲਾ ਪ੍ਰਿੰਸ ਦੇ ਜਨਰਲ ਸਕੱਤਰ ਵਿਕਰਮ ਚੋਪੜਾ ਨੇ ਦੱਸਿਆ ਕਿ ਸਾਨੂੰ ਸਵਰਗੀ ਸ਼੍ਰੀ ਕੇਵਲ ਕ੍ਰਿਸ਼ਨ ਜੀ ਦੇ ਜਨਮ ਦਿਨ ਤੇ ਉਨ੍ਹਾਂ ਦੇ ਚੰਗੇ ਕੰਮਾਂ ਲਈ ਸ਼ਰਧਾਂਜਲੀ ਭੇਟ ਕਰਨੀ ਚਾਹੀਦੀ ਹੈ।
ਇਸ ਮੌਕੇ ਸ਼ਹਿਰ ਦੇ ਪਤਵੰਤੇ ਸੱਜਣਾਂ ਨੇ ਉਚੇਚੇ ਤੌਰ 'ਤੇ ਸ਼ਿਰਕਤ ਕੀਤੀ, ਸੰਜੀਵ ਮਹਿਤਾ ਸੰਜੂ ਸੀਨੀਅਰ ਪੱਤਰਕਾਰ ਅਤੇ ਜ਼ਿਲ੍ਹਾ ਪ੍ਰਧਾਨ ਵਿਸ਼ਵ ਹਿੰਦੂ ਸੰਘ, ਲਾਇਨਜ਼ ਕਲੱਬ ਦੇ ਪ੍ਰਧਾਨ ਰਵਿੰਦਰ ਸੋਨੀ ਜੀ, ਜੋਗਿੰਦਰ ਅੰਗਰੂਲਾ ਜੀ, ਲਾਇਨ ਰਾਜਿੰਦਰ ਸ਼ਰਮਾ, ਪਰਮਜੀਤ ਚਾਂਡੇ, ਮੀਨਾ ਚਾਂਡੇ ਜੀ, ਨਰੇਸ਼ ਮਹਾਜਨ ਜੀ। , ਸੰਜੀਵ ਗੇਂਦ , ਪ੍ਰਿੰਸੀਪਲ ਰਿਤੂ ਮਹਾਜਨ , ਰਾਮ ਗੁਪਤਾ , ਜੋਤਸਨਾ ਮਹਾਜਨ , ਵਰਿੰਦਰ ਆਸ਼ਟ ਪ੍ਰਧਾਨ ਲਾਇਨਜ਼ ਕਲੱਬ ਫਤਿਹ , ਲਾਇਨ ਵਿਨੋਦ ਦੁੱਗਲ ਲਾਇਨ ਜਤਿੰਦਰ ਸੇਮੀ , ਸ਼ੰਮੀ ਕਪੂਰ , ਲਾਇਨ ਡਾਕਟਰ ਰੋਮੀ , ਮਨੀਸ਼ ਸੋਢੀ ਫਲੈਕਸ ਸੁਨੀਲ ਜੁੰਮਨ , ਦੀਪਕ ਸਾਨਨ, ਸੰਜੀਵ ਨਈਅਰ ਅਵਿਨਾਸ਼ ਸ਼ਰਮਾ, ਅਸ਼ੋਕ ਜਰੇਵਾਲ, ਇੰਦਰਮੋਹਨ ਸੋਢੀ, ਸਹਿਗਲ , ਸੁਨੀਲ ਚੰਗਾ ਜੀ, ਅਸ਼ੋਕ ਕੁਮਾਰ, ਸੰਜੀਵ ਕੁਮਾਰ, ਮਾਸਟਰ ਹਰੀਓਮ ਜੋਸ਼ੀ, ਲਾਇਨ ਅਜੇ ਅਰੋੜਾ, ਰਵੀ ਸ਼ਰਮਾ, ਗੌਰਵ ਅਗਰਵਾਲ ਆਦਿ ਹਾਜ਼ਰ ਸਨ।
.jpeg)