ਬਟਾਲਾ ਸ਼ਹਿਰ ਭਗਵਾਨ ਸ੍ਰੀ ਰਾਮ ਜੀ ਦੀ ਪ੍ਰਾਣ ਪ੍ਰਤਿਸ਼ਠਾ ਸਮਾਗਮ ਵਿੱਚ ਰੰਗਿਆ।

0

ਵਿਧਾਇਕ ਸ਼ੈਰੀ ਕਲਸੀ ਉਮਰਪੁਰਾ ਬਾਵਾ ਲਾਲ ਜੀ ਦੇ ਮੰਦਿਰ ਵਿਖੇ ਹੋਏ ਨਤਮਸਤਕ

ਮੀਆਂ ਮੁਹੱਲਾ ਤੇ ਪਹਾੜੀ ਗੇਟ ਵਿਖੇ ਲੰਗਰ ਦੀ ਕੀਤੀ ਸੇਵਾ

ਬਟਾਲਾ, 22 ਜਨਵਰੀ ( ਅਵਿਨਾਸ਼ ਸ਼ਰਮਾ , ਸੰਜੀਵ ਨਈਅਰ ) ਬਟਾਲਾ ਸ਼ਹਿਰ, ਭਗਵਾਨ ਸ੍ਰੀ ਰਾਮ ਜੀ ਦੀ ਪ੍ਰਾਣ ਪ੍ਰਤਿਸ਼ਠਾ ਸਮਾਗਮਾਂ ਦੋਰਾਨ ਵੱਖ-ਵੱਖ ਰੰਗਾਂ ਵਿੱਚ ਰੰਗਿਆ ਗਿਆ ਅਤੇ ਬਟਾਲਾ ਦੇ ਨੋਜਵਾਨ ਵਿਧਾਇਕ ਅਮਨਸ਼ੇਰ ਸਿੰਘ ਸੈਰੀ ਕਲਸੀ ਵਲੋਂ ਸਵੇਰੇ ਤੋਂ ਹੀ ਵੱਖ-ਵੱਖ ਧਾਰਮਿਕ ਅਸਥਾਨਾਂ ਵਿੱਚ ਜਾ ਕੇ ਭਗਵਾਨ ਸ੍ਰੀ ਰਾਮ ਜੀ ਦੀ ਪ੍ਰਾਣ ਪ੍ਰਤਿਸ਼ਠਾ ਸਮਾਗਮ ਵਿੱਚ ਹਾਜਰੀ ਲਵਾਈ ਗਈ ਤੇ ਆਸ਼ੀਰਵਾਦ ਲਿਆ।
ਵਿਧਾਇਕ ਸ਼ੈਰੀ ਕਲਸੀ, ਉਮਰਪੁਰਾ ਬਾਵਾ ਲਾਲ ਜੀ ਦੇ ਪਾਵਨ ਮੰਦਿਰ ਵਿਖੇ ਨਤਮਸਤਕ ਹੋਏ ਅਤੇ ਸੰਗਤਾਂ ਨੂੰ ਭਗਵਾਨ ਸ੍ਰੀ ਰਾਮ ਜੀ ਦੀ ਪ੍ਰਾਣ ਪ੍ਰਤਿਸ਼ਠਾ ਸਮਾਗਮ ਦੀ ਮੁਬਾਰਕਬਾਦ ਦਿੱਤੀ। ਉਪਰੰਤ ਉਨਾਂ ਪਹਾੜੀ ਗੇਟ ਅਤੇ ਮੀਆਂ ਮੁਹੱਲਾ ਵਿਖੇ ਲਗਾਏ ਲੰਗਰ ਵਿੱਚ ਸੇਵਾ ਕੀਤੀ।

ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਅੱਜ ਸਵੇਰ ਤੋਂ ਹੀ ਬਟਾਲਾ ਸ਼ਹਿਰ ਵਿੱਚ ਭਗਵਾਨ ਸ੍ਰੀ ਰਾਮ ਜੀ ਦੀ ਪ੍ਰਾਣ ਪ੍ਰਤਿਸ਼ਠਾ ਸਮਾਗਮ ਕਰਵਾਏ ਗਏ ਤੇ ਸ਼ਹਿਰ ਪ੍ਰਭੂ ਰਾਮ ਜੀ ਦੇ ਰੰਗ ਵਿੱਚ ਰੰਗਿਆ ਗਿਆ। ਉਨਾਂ ਕਿਹਾ ਕਿ ਲੋਕਾਂ ਵਿੱਚ ਬਹੁਤ ਉਤਸ਼ਾਹ ਤੇ ਖੁਸ਼ੀ ਦਾ ਮਾਹੋਲ ਸੀ ਅਤੇ ਬਜਾਰਾਂ ਅੰਦਰ ਰੋਣਕਾ ਲੱਗੀਆਂ ਹੋਈਆਂ ਹਨ।

-------------------------

एक टिप्पणी भेजें

0 टिप्पणियाँ
एक टिप्पणी भेजें (0)
To Top