ਬਟਾਲਾ, 19 ਦਸੰਬਰ (ਸੰਜੀਵ ਨਈਅਰ, ਅਵਿਨਾਸ਼ ਸ਼ਰਮਾ) - ਕ੍ਰਿਸਮਸ ਦੇ ਦਿਹਾੜੇ ਸਬੰਧੀ ਬਟਾਲਾ ਵਿੱਚ ਕਿ੍ਰਸਚਨ ਭਾਈਚਾਰੇ ਵਲੋਂ ਕੌਂਸਲਰ ਜਗੀਰ ਖੋਖਰ ਦੀ ਅਗਵਾਈ ਹੇਠ ਵਿਸ਼ਾਲ ਸ਼ੋਭਾ ਯਾਤਰਾ ਕੀਤੀ ਗਈ। ਇਸ ਸ਼ੋਭਾ ਯਾਤਰਾ ਦਾ ਵਿਧਾਨ ਸਭਾ ਹਲਕਾ ਬਟਾਲਾ ਤੋਂ ਦਿੱਗਜ਼ ਕਾਂਗਰਸੀ ਲੀਡਰ ਐਡਵੋਕੇਟ ਅਮਨਦੀਪ ਜੈਂਤੀਪੁਰ ਵਲੋਂ ਆਪਣੇ ਸਾਥੀਆਂ ਸਮੇਤ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਸ਼ੋਭਾ ਯਾਤਰਾ ਦੀ ਅਗਵਾਈ ਕਰ ਰਹੇ ਕੌਂਸਲਰ ਜਗੀਰ ਖੋਖਰ ਦਾ ਸਨਮਾਨ ਕਰਦੇ ਹੋਏ ਐਡਵੋਕੇਟ ਅਮਨਦੀਪ ਜੈਂਤੀਪੁਰ ਨੇ ਸਾਰੇ ਕ੍ਰਿਸਚਨ ਭਾ੍ਯਈਚਾਰੇ ਨੂੰ ਕ੍ਰਿਸਮਸ ਦੀਆਂ ਵਧਾਈਆਂ ਦਿੱਤੀਆਂ ਅਤੇ ਕਿਹਾ ਕਿ ਭਾਰਤ ਸਮੇਤ ਪੂਰੇ ਵਿਸ਼ਵ ਵਿੱਚ ਕ੍ਰਿਸਮਸ ਦਾ ਦਿਹਾੜਾ ਬੜੀ ਹੀ ਖੁਸ਼ੀ ਅਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਉਹਨਾਂ ਕਿਹਾ ਕਿ ਪ੍ਰਭੂ ਯਿਸ਼ੁੂ ਮਸੀਹ ਨੇ ਸਮੁੱਚੀ ਮਾਨਵਤਾ ਦੇ ਕਲਿਆਣ ਲਈ ਸੰਦੇਸ਼ ਦਿੱਤਾ ਸਾਨੂੰ ਉਹਨਾਂ ਦੇ ਸੰਦੇਸ਼ ’ਤੇ ਅਮਲ ਕਰਨ ਦੀ ਲੋੜ ਹੈ। ਉਹਨਾਂ ਅੱਗੇ ਕਿਹਾ ਕਿ ਪੰਜਾਬ ਨੇ ਹਮੇਸ਼ਾ ਹੀ ਭਾਈਚਾਰਕ ਸਾਂਝ ਦਾ ਸੁਨੇਹਾ ਦਿੱਤਾ ਹੈ ਇਸ ਲਈ ਸਾਨੂੰ ਹਰ ਧਰਮ ਦੇ ਲੋਕਾਂ ਦਾ ਪੂਰਾ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਸਾਰੇ ਧਰਮਾਂ ਦੇ ਤਿਉਹਾਰਾਂ ਨੂੰ ਆਪਸ ਵਿੱਚ ਰਲ ਮਿਲ ਕੇ ਮਨਾਉਣਾ ਚਾਹੀਦਾ ਹੈ ਤਾਂ ਜੋ ਸਾਡੀ ਭਾਈਚਾਰਕ ਸਾਂਝ ਹੋਰ ਮਜ਼ਬੂਤ ਹੋ ਸਕੇ। ਐਡਵੋਕੇਟ ਅਮਨਦੀਪ ਜੈਂਤੀਪੁਰ ਨੇ ਕਿਹਾ ਕਿ ਕ੍ਰਿਸਮਸ ਦਾ ਤਿਉਹਾਰ ਸ਼ਾਂਤੀ ਅਤੇ ਆਪਸੀ ਪਿਆਰ ਦਾ ਪ੍ਰਤੀਕ ਹੈ। ਇਸ ਲਈ ਸਾਨੂੰ ਇਹ ਤਿਉਹਾਰ ਇਕਜੁਟ ਹੋ ਕੇ ਮਨਾਉਣ ਦੀ ਲੋੜ ਹੈ। ਇਸ ਮੌਕੇ ਕੌਂਸਲਰ ਹਰਿੰਦਰ ਸਿੰਘ, ਕੌਂਸਲਰ ਅਰਵਿੰਦ ਰਾਣੋ ਸੇਖੜੀ, ਕੌਂਸਲਰ ਬੱਬੀ ਸੇਖੜੀ, ਕੌਂਸਲਰ ਕਸਤੂਰੀ ਲਾਲ, ਗੁਲਸ਼ਨ ਮਾਰਬਲ ਵਾਲੇ, ਕੌਂਸਲਰ ਸੁਧੀਰ ਚੰਦਾ, ਰਮੇਸ਼ ਬੂਰਾ, ਭੋਲਾ ਪੁਰੀ, ਪ੍ਰਧਾਨ ਯੋਗਰਾਜ ਸ਼ਰਮਾ, ਵਿਨੇ ਅਬਰੋਲ, ਜਗਜੋਤ ਸੰਧੂ, ਰਮੇਸ਼ ਨਈਅਰ, ਪ੍ਰਵੀਨ ਸਾਨਨ, ਰਮਨ ਨਈਅਰ ਜਿਲਾ ਪ੍ਰਧਾਨ ਕਾਂਗਰਸ ਸੇਵਾ ਦਲ, ਰਾਜੇਸ਼ ਕੁਮਾਰ ਬਿੱਟੂ, ਚੰਦਰ ਚੰਦਾ ਸਮੇਤ ਹੋਰ ਕਾਂਗਰਸੀ ਆਗੂ ਹਾਜ਼ਰ ਸਨ।
.jpeg)