ਬਟਾਲਾ ‘ਚ ਕੁਝ ਲੋਕਾਂ ਦੇ ਭਾਜਪਾ ਛੱਡਣ ਨਾਲ ਭਾਜਪਾ ਨੂੰ ਕੋਈ ਨੁਕਸਾਨ ਨਹੀਂ : ਇੰਦਰ ਇਕਬਾਲ ਅਟਵਾਲਕਿਹਾ : ਨੇਤਾ ਪਾਰਟੀਆਂ ਦੀ ਦੇਣ ਹੁੰਦੇ ਹਨ ਅਤੇ ਪਾਰਟੀ ਦਾ ਸੰਵਿਧਾਨ ਸਰਵਉੱਚ ਹੈ

0

ਬਟਾਲਾ, 18 ਦਸੰਬਰ (ਅਵਿਨਾਸ਼ ਸ਼ਰਮਾ, ਸੰਜੀਵ ਨਈਅਰ)-ਅੱਜ ਭਾਜਪਾ ਦਫਤਰ ਬਟਾਲਾ ਵਿਖੇ ਵਿਸੇਸ ਮੀਟਿੰਗ ਦਾ ਆਯੋਜਾਨ ਜਿਲ੍ਹਾ ਪ੍ਰਧਾਨ ਹਰਸਿਮਰਨ ਸਿੰਘ ਹੀਰਾ ਵਾਲੀਆ ਦੀ ਅਗਵਾਈ ਹੇਠ ਕੀਤਾ ਗਿਆ ਜਿਸ ਵਿਚ ਵਿਸੇਸ ਤੌਰ ‘ਤੇ ਬਟਾਲਾ ਭਾਜਪਾ ਦੇ ਪ੍ਰਭਾਰੀ ਇੰਦਰ ਇਕਬਾਲ ਸਿੰਘ ਅਟਵਾਲ ਅਤੇ ਸਹਿ ਪ੍ਰਭਾਰੀ ਸਤੀਸ ਮਲਹੋਤਰਾ, ਪ੍ਰਦੇਸ਼ ਭਾਜਪਾ ਮੀਤ ਪ੍ਰਧਾਨ ਫਤਿਹਜੰਗ ਸਿੰਘ ਬਾਜਵਾ, ਸਾਬਕਾ ਮੰਤਰੀ ਅਸਵਨੀ ਸੇਖੜੀ, ਬਿਕਰਮਜੀਤ ਸਿੰਘ ਰੰਧਾਵਾ ਨੇ ਸ਼ਿਰਕਤ ਕੀਤੀੇ। ਇਸ ਮੌਕੇ ਵੱਡੀ ਗਿਣਤੀ ਵਿੱਚ ਭਾਜਪਾ ਵਰਕਰਾਂ ਨੇ ਸਮੂਲੀਅਤ ਕੀਤੀ। ਮੀਟਿੰਗ ਤੋਂ ਬਾਅਦ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪ੍ਰਭਾਰੀ ਇੰਦਰ ਇਕਬਾਲ ਸਿੰਘ ਅਟਵਾਲ ਨੇ ਕਿਹਾ ਕਿ ਭਾਜਪਾ 2024 ਦੀਆਂ ਚੋਣਾਂ ਪੂਰਨ ਬਹੁਮਤ ਨਾਲ ਜਿੱਤੇਗੀ ਅਤੇ ਪੰਜਾਬ ਦੀਆਂ ਸਾਰੀਆਂ 13 ਸੀਟਾਂ ‘ਤੇ ਜਿੱਤ ਪ੍ਰਾਪਤ ਕਰੇਗੀ। ਉਨ੍ਹਾਂ ਕਿਹਾ ਕਿ ਬਟਾਲਾ ਭਾਜਪਾ ਨੂੰ ਕੁਝ ਲੋਕਾਂ ਦੇ ਪਾਰਟੀ ਛੱਡਣ ਨਾਲ ਕੋਈ ਨੁਕਸਾਨ ਨਹੀਂ ਹੋਇਆ ਹੈ। ਉਨ੍ਹਾਂ ਕਿਹਾ ਕਿ ਆਗੂ ਪਾਰਟੀਆਂ ਦੀ ਦੇਣ ਹਨ ਅਤੇ ਪਾਰਟੀ ਦਾ ਸੰਵਿਧਾਨ ਸਰਵਉੱਚ ਹੈ। ਇੰਦਰ ਇਕਬਾਲ ਅਟਵਾਲ ਨੇ ਕਿਹਾ ਕਿ ਪਾਰਟੀ ਦੀ ਮਜਬੂਤੀ ਵਰਕਰਾਂ ਤੋਂ ਹੁੰਦੀ ਹੈ ਅਤੇ ਭਾਜਪਾ ਦਾ ਹਰ ਵਰਕਰ ਅਤੇ ਆਗੂ ਪਾਰਟੀ ਦੀ ਮਜਬੂਤੀ ਲਈ ਇਕਜੁੱਟ ਹੈ। ਕੁਝ ਵਰਕਰਾਂ ਦੀ ਨਾਰਾਜਗੀ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਇੰਦਰ ਇਕਬਾਲ ਸਿੰਘ ਅਟਵਾਲ ਨੇ ਕਿਹਾ ਕਿ ਇਹ ਪਾਰਟੀ ਦਾ ਅੰਦਰੂਨੀ ਮਾਮਲਾ ਹੈ ਅਤੇ ਇਸ ਨੂੰ ਵੀ ਜਲਦੀ ਹੱਲ ਕਰ ਲਿਆ ਜਾਵੇਗਾ। ਸੰਸਦ ਮੈਂਬਰ ਸੰਨੀ ਦਿਓਲ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਚੋਣਾਂ ਵਰਕਰਾਂ ਦੇ ਉਤਸਾਹ ’ਤੇ ਲੜੀਆਂ ਜਾਂਦੀਆਂ ਹਨ ਨਾ ਕਿ ਆਗੂਆਂ ਦੇ ਚਿਹਰਿਆਂ ਦੇ ਆਧਾਰ ’ਤੇ। ਉਨ੍ਹਾਂ ਕਿਹਾ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤੇ ਜਾ ਰਹੇ ਸਮਾਜ ਭਲਾਈ ਦੇ ਕੰਮਾਂ ਨੂੰ ਲੋਕਾਂ ਤੱਕ ਪਹੁੰਚਾਉਣ ਅਤੇ ਭਾਜਪਾ ਵਰਕਰਾਂ ਨੂੰ ਪਾਰਟੀ ਦੀਆਂ ਨੀਤੀਆਂ ਤੋਂ ਜਾਣੂ ਕਰਵਾਉਣ ਲਈ ਅੱਜ ਬਟਾਲਾ ਪੁੱਜੇ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਿਸ ਤਰ੍ਹਾਂ ਇਮਾਨਦਾਰੀ ਨਾਲ ਦੇਸ ਦੀ ਸਰਕਾਰ ਚਲਾਈ ਹੈ, ਉਸ ਨਾਲ ਜਿੱਥੇ ਕੇਂਦਰ ਸਰਕਾਰ ਪ੍ਰਤੀ ਲੋਕਾਂ ਦਾ ਭਰੋਸਾ ਵਧਿਆ ਹੈ, ਉੱਥੇ ਹੀ ਭਾਜਪਾ ਦੀਆਂ ਨੀਤੀਆਂ ਕਾਰਨ ਵੱਧ ਤੋਂ ਵੱਧ ਲੋਕ ਭਾਜਪਾ ਨਾਲ ਜੁੜ ਰਹੇ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ‘ਚ ਬਟਾਲਾ ‘ਚ ਵੀ ਮਜਬੂਤ ਭਾਜਪਾ ਦੇਖਣ ਨੂੰ ਮਿਲੇਗੀ। ਇਸ ਮੌਕੇ ਬੋਲਦਿਆਂ ਪ੍ਰਦੇਸ਼ ਮੀਤ ਪ੍ਰਧਾਨ ਫਤਿਹਜੰਗ ਸਿੰਘ ਬਾਜਵਾ ਨੇ ਕਿਹਾ ਕਿ ਪਾਰਟੀ ਵੱਲੋਂ ਬਟਾਲਾ ਵਿੱਚ ਭਾਜਪਾ ਨੂੰ ਮਜਬੂਤ ਕਰਨ ਲਈ ਜਿਸ ਤਰ੍ਹਾਂ ਪ੍ਰਭਾਰੀ ਤੇ ਸਹਿ ਪ੍ਰਭਾਰੀ ਨਿਯੁਕਤ ਕੀਤੇ ਗਏ ਹਨ, ਉਸ ਦਾ ਆਉਣ ਵਾਲੇ ਦਿਨਾਂ ਵਿੱਚ ਪਾਰਟੀ ਨੂੰ ਹੋਰ ਲਾਭ ਮਿਲੇਗਾ। ਉਨ੍ਹਾਂ ਕਿਹਾ ਕਿ ਅੱਜ ਦੀ ਮੀਟਿੰਗ ਪੂਰੇ ਉਤਸਾਹ ਨਾਲ ਹੋਈ ਅਤੇ ਭਾਜਪਾ ਵਰਕਰਾਂ ਨੇ ਆਪਣੀ ਇਕਜੁੱਟਤਾ ਦਾ ਸਬੂਤ ਦਿੱਤਾ ਹੈ। ਇਸ ਮੌਕੇ ਬੋਲਦਿਆਂ ਸਾਬਕਾ ਮੰਤਰੀ ਅਸਵਨੀ ਸੇਖੜੀ ਨੇ ਕਿਹਾ ਕਿ ਅੱਜ ਭਾਜਪਾ ਦੇ ਹਰ ਵਰਕਰ ਦਾ ਪਹਿਲਾ ਫਰਜ ਬਣਦਾ ਹੈ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਨੀਤੀਆਂ ਨੂੰ ਹਰ ਘਰ ਤੱਕ ਪਹੁੰਚਾਉਣ ਅਤੇ ਬਟਾਲਾ ਦੇ ਨਾਲ-ਨਾਲ ਇਸ ਦੇ ਆਸ-ਪਾਸ ਦੇ ਇਲਾਕਿਆਂ ‘ਚ ਵੀ ਭਾਜਪਾ ਨੂੰ ਮਜਬੂਤ ਕਰਕੇ ਲੋਕ ਸਭਾ ਚੋਣਾਂ ’ਚ ਭਾਰੀ ਬਹੁਮਤ ਨਾਲ ਜਿੱਤ ਹਾਸਲ ਕਰਨ। ਇਸ ਮੌਕੇ ਸੰਬੋਧਨ ਕਰਦਿਆਂ ਜਿਲ੍ਹਾ ਪ੍ਰਧਾਨ ਹਰਸਿਮਰਨ ਸਿੰਘ ਹੀਰਾ ਵਾਲੀਆ ਨੇ ਕਿਹਾ ਕਿ ਅੱਜ ਦੀ ਮੀਟਿੰਗ ਨੂੰ ਲੈ ਕੇ ਵਰਕਰਾਂ ਵਿੱਚ ਭਾਰੀ ਉਤਸਾਹ ਪਾਇਆ ਜਾ ਰਿਹਾ ਹੈ ਅਤੇ ਜਿਸ ਤਰ੍ਹਾਂ ਪ੍ਰਭਾਰੀ ਅਤੇ ਸਹਿ ਪ੍ਰਭਾਰੀ ਵੱਲੋਂ ਵਰਕਰਾਂ ਦੇ ਸੁਝਾਅ ਲਏ ਗਏ ਹਨ, ਉਸ ਨਾਲ ਪਾਰਟੀ ਜਲਦ ਹੀ ਨਵੀਂ ਮਜ਼ਬੂਤੀ ਮਿਲੇਗੀੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰੋਸਨ ਲਾਲ, ਸਕਤੀ ਸਰਮਾ, ਭਾਰਤ ਭੂਸਨ ਲੂਥਰਾ, ਕਿ੍ਰਸਨਾ ਬਲਦੇਵ ਸੂਰੀ, ਮਧੂ ਸਰਮਾ, ਰਾਧਿਕਾ ਭੰਡਾਰੀ, ਰਾਧਾ ਰਾਣੀ, ਪੰਕਜ ਸਰਮਾ, ਅਨਿਲ ਭੱਟੀ, ਅੰਮਿ੍ਰਤਪਾਲ ਸਿੰਘ ਮਠਾਰੂ, ਸ੍ਰੀਕਾਂਤ ਸਰਮਾ, ਜਸਪਾਲ ਸਿੰਘ, ਸੋਨੀਆ ਸਰਮਾ, ਸਤੀਸ ਜਿੰਦਲ, ਅਮਨਦੀਪ ਸਿੰਘ, ਸਵਿੰਦਰ ਸਿੰਘ ਖਹਿਰਾ ਆਦਿ ਹਾਜਰ ਸਨ।

एक टिप्पणी भेजें

0 टिप्पणियाँ
एक टिप्पणी भेजें (0)
To Top