ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਕਲਾਨੌਰ , ਨੜਾਵਾਲੀ ਅਤੇ ਗੋਸਲ ਨੈਸ਼ਨਲ ਹਾਈਵੇ ਨੰਬਰ 354 ਤੇ ਵੱਡੀ ਗਿਣਤੀ ਵਿੱਚ ਕਿਸਾਨਾਂ ਵੱਲੋਂ ਟਰੈਕਟਰ ਖੜ੍ਹੇ ਕਰਕੇ ਰੋਸ ਕੀਤਾ

0

ਬਟਾਲਾ (ਅਵਿਨਾਸ਼ ਸ਼ਰਮਾ, ਸੰਜੀਵ ਨਈਅਰ) ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਕਲਾਨੌਰ , ਨੜਾਵਾਲੀ ਅਤੇ ਗੋਸਲ ਨੈਸ਼ਨਲ ਹਾਈਵੇ ਨੰਬਰ 354 ਤੇ ਵੱਡੀ ਗਿਣਤੀ ਵਿੱਚ ਕਿਸਾਨਾਂ ਵੱਲੋਂ ਟਰੈਕਟਰ ਖੜ੍ਹੇ ਕੀਤੇ ਗਏ। ਇਸ ਮੌਕੇ ਬੋਲਦਿਆਂ ਬੁਲਾਰਿਆਂ, ਅਸ਼ਵਨੀ ਕੁਮਾਰ ਲੱਖਣ ਕਲਾਂ, ਗੁਰਦੀਪ ਸਿੰਘ ਕਾਮਲ ਪੁਰ, ਮਨਜੀਤ ਸਿੰਘ ਨੜਾਵਾਲੀ, ਜਰਨੈਲ ਸਿੰਘ ਸਪਰਾਵਾਂ, ਸੁਖਦੇਵ ਸਿੰਘ ਗੋਸਲ, ਸਲਵਿੰਦਰ ਸਿੰਘ ਤਾਜ, ਸੁਖਰਾਜ ਸਿੰਘ ਬੁੱਚੇਨੰਗਲ ਅਤੇ ਮਾਸਟਰ ਲਖਵਿੰਦਰ ਸਿੰਘ ਬਿਸਨਕੋਟ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਦੇ ਹੱਕਾਂ ਖਾਤਰ ਵਿਸ਼ਵ ਵਪਾਰ ਸੰਸਥਾ ਵਿੱਚੋਂ ਬਾਹਰ ਆਵੇ। ਵਿਸ਼ਵ ਵਪਾਰ ਸੰਸਥਾ ਦੀ ਮੀਟਿੰਗ ਜਿਹੜੀ ਕਿ ਆਬੂਧਾਬੀ ਵਿਚ 26 ਫਰਵਰੀ ਤੋਂ 29 ਫਰਵਰੀ ਨੂੰ ਹੋਵੇਗੀ ਜਿਸ ਵਿਚ ਬਹੁਤ ਸਾਰੇ ਦੇਸ਼ ਸ਼ਾਮਲ ਹੋ ਰਹੇ ਹਨ , ਅਸੀਂ ਸਮੂਹ ਕਿਸਾਨ ਜਥੇਬੰਦੀਆਂ ਮੰਗ ਕਰਦੀਆਂ ਹਨ ਕਿ ਵਿਸ਼ਵ ਵਪਾਰ ਸੰਸਥਾ ਦੀਆਂ ਨੀਤੀਆਂ ਕਿਸਾਨਾਂ ਦੇ ਖਿਲਾਫ ਹਨ ਅਤੇ ਇਹਨਾਂ ਨੀਤੀਆਂ ਦਾ ਮਕਸਦ ਸਿਰਫ ਕਾਰਪੋਰੇਟ ਘਰਾਣਿਆਂ ਦੇ ਹਿੱਤਾਂ ਦੀ ਹੀ ਰਾਖੀ ਕਰਨਾ ਹੈ। ਕੇਂਦਰ ਸਰਕਾਰ ਦੀਆਂ ਨੀਤੀਆਂ ਖਿਲਾਫ ਜਿਹੜੇ ਕਿਸਾਨ ਪ੍ਰਦਰਸ਼ਨ ਕਰ ਰਹੇ ਹਨ ਉਹਨਾਂ ਖਿਲਾਫ ਨੈਸ਼ਨਲ ਹਾਈਵੇ ਤੇ ਰੋਕਾਂ ਖੜੀਆਂ ਕਰਨ, ਕਿੱਲ ਗੱਡਣ, ਡਰੋਨਾਂ ਰਾਹੀਂ ਅੱਥਰੂ ਗੈਸ ਦੇ ਗੋਲੇ, ਗੋਲੀਆਂ ਚਲਾਉਣ ਦੀ ਹਰਿਆਣਾ ਪੁਲੀਸ ਦੀ ਇਸ ਕਾਰਵਾਈ ਦੀ ਸੰਯੁਕਤ ਕਿਸਾਨ ਮੋਰਚੇ ਵੱਲੋਂ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਜਾਂਦੀ ਹੈ। ਇਸ ਜਬਰ ਵਿੱਚ ਇੱਕ ਕਿਸਾਨ ਸੁੱਭਕਰਮਨ ਸਿੰਘ ਦੀ ਮੌਤ ਹੋਈ ਹੈ, ਅਤੇ ਹੋਰ ਬਹੁਤ ਸਾਰੇ ਕਿਸਾਨ ਫੱਟੜ ਹੋਏ ਹਨ, ਇਸ ਲਈ ਅਸੀਂ ਮੰਗ ਕਰਦੇ ਹਾਂ ਕਿ ਹਰਿਆਣਾ ਦੇ ਮੁੱਖ ਮੰਤਰੀ ਖੱਟਰ, ਗ੍ਰਿਹ ਮੰਤਰੀ ਅਨਿਲ ਵਿਜ ਅਤੇ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਖਿਲਾਫ 302 ਦਾ ਪਰਚਾ ਦਰਜ ਕੀਤਾ ਜਾਵੇ। ਅਤੇ ਜਿਹਨਾਂ ਪੁਲਿਸ ਅਧਿਕਾਰੀਆਂ ਨੇ ਕਿਸਾਨਾਂ ਨੂੰ ਅਗਵਾ ਕੀਤਾ ਹੈ ਉਹਨਾਂ ਅਧਿਕਾਰੀਆਂ ਦੇ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ। ਦਿੱਲੀ ਕਿਸਾਨ ਮੋਰਚੇ ਦੌਰਾਨ ਕਿਸਾਨ ਆਗੂਆਂ ਨਾਲ਼ ਕੀਤੇ ਸਮਝੌਤੇ ਅਨੁਸਾਰ 23 ਫਸਲਾਂ ਤੇ ਐਮ ਐਸ ਪੀ ਜਾਂ ਘੱਟੋ ਘੱਟ ਸਮਰਥਨ ਮੁੱਲ ਤੈਅ ਕੀਤਾ ਜਾਵੇ ਅਤੇ ਇਸ ਸਬੰਧੀ ਕਾਨੂੰਨ ਬਣਾਇਆ ਜਾਵੇ। ਬਿਜਲੀ ਸੋਧ ਬਿੱਲ ਰੱਦ ਕੀਤਾ ਜਾਵੇ, ਕਿਸਾਨਾਂ ਅਤੇ ਮਜ਼ਦੂਰਾਂ ਦੀ ਘੱਟੋ ਘੱਟ 10000 ਪੈਨਸ਼ਨ ਲਗਾਈ ਜਾਵੇ। ਲਖੀਮ ਪੁਰ ਖੀਰੀ ਦੀ ਘਟਨਾ ਦੇ ਦੋਸ਼ੀਆਂ  ਦੇ ਖਿਲਾਫ ਕਾਰਵਾਈ ਕੀਤੀ ਜਾਵੇ ਅਤੇ ਕਿਸਾਨਾਂ ਤੇ ਕੀਤੇ ਪਰਚੇ ਰੱਦ ਕੀਤੇ ਜਾਣ ਅਤੇ ਮਿਰਤਕਾਂ ਦੇ ਵਾਰਸਾਂ ਨੂੰ ਨੌਕਰੀਆਂ ਦਿੱਤੀਆਂ ਜਾਣ। 
 ਅੱਜ ਦੀ ਟਰੈਕਟਰ ਪਰੇਡ ਵਿੱਚ ਜਮਹੂਰੀ ਕਿਸਾਨ ਸਭਾ ਵੱਲੋਂ ਮਨਜੀਤ ਸਿੰਘ ਅਤੇ ਬਲਕਾਰ ਸਿੰਘ ਨੜਾਵਾਲੀ, ਕਿਰਤੀ ਕਿਸਾਨ ਯੂਨੀਅਨ ਵੱਲੋਂ ਪਲਵਿੰਦਰ ਸਿੰਘ , ਸਲਵਿੰਦਰ ਸਿੰਘ ਤਾਜ ਅਤੇ ਦਲਜੀਤ ਸਿੰਘ। ਪੰਜਾਬ ਕਿਸਾਨ ਯੂਨੀਅਨ ਵੱਲੋਂ ਜਰਨੈਲ ਸਿੰਘ , ਬਲਵਿੰਦਰ ਸਿੰਘ ਸਪਰਾਵਾਂ  , ਜਗਜੀਤ ਸਿੰਘ, ਸੁੱਚਾ ਸਿੰਘ ਸੇਖਕਬੀਰ। ਸੁਖਦੇਵ ਸਿੰਘ ਗੋਸਲ,ਮੰਗਲ ਸਿੰਘ ਅਟਾਰੀ, ਸੁੱਚਾ ਸਿੰਘ, ਹਰਜਿੰਦਰ ਸਿੰਘ ਜਰਨੈਲ ਸਿੰਘ ਡੇਹਰੀਵਾਲ ਕਿਰਨ। ਭੁਪਿੰਦਰ ਸਿੰਘ, ਗੁਰਮੀਤ ਸਿੰਘ ਸਰਪੰਚ, ਅਮਰੀਕ ਸਿੰਘ ਲੰਬੜਦਾਰ ਮਹਿੰਦਰ ਸਿੰਘ ਲੱਖਣ ਖ਼ੁਰਦ । ਰੌਸ਼ਨ ਲਾਲ, ਗੁਰਚਰਨ ਸਿੰਘ, ਹਰਪ੍ਰੀਤ ਸਿੰਘ, ਸੁੱਖਾ ਸਿੰਘ , ਅਜੀਤ ਸਿੰਘ ਮਿੰਟੂ, ਰਮੇਸ਼ ਕੁਮਾਰ ਲੱਖਣ ਕਲਾਂ , ਲੱਖਾਂ ਸਿੰਘ ਅਤੇ ਮਨਦੀਪ ਸਿੰਘ ਬਖਤਪੁਰ ਆਦਿ ਸ਼ਾਮਿਲ ਹੋਏ।

एक टिप्पणी भेजें

0 टिप्पणियाँ
एक टिप्पणी भेजें (0)
To Top