ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਲੀ ਜਾਣ ਸਬੰਧੀ ਪਿੰਡ ਬਿਸਨਕੋਟ ਵਿਖੇ ਮਾਸਟਰ ਲਖਵਿੰਦਰ ਸਿੰਘ ਦੇ ਘਰ ਮੀਟਿੰਗ ਕੀਤੀ ਗਈ।

0
ਕੇਂਦਰ ਸਰਕਾਰ ਲਗਾਤਾਰ ਕਿਸਾਨਾਂ ਅਤੇ ਮਜ਼ਦੂਰਾਂ ਦੇ ਵਿਰੋਧ ਵਿਚ ਕੰਮ ਕਰ ਰਹੀ ਹੈ:- ਗੁਰਦੀਪ ਸਿੰਘ 

ਬਟਾਲਾ (ਅਵਿਨਾਸ਼ ਸ਼ਰਮਾ, ਸੰਜੀਵ ਨਈਅਰ) : ਸੰਯੁਕਤ ਕਿਸਾਨ ਮੋਰਚੇ ਵੱਲੋਂ  ਦਿੱਲੀ ਜਾਣ ਸਬੰਧੀ ਅੱਜ ਦਿਨ  ਸੋਮਵਾਰ ਪਿੰਡ ਬਿਸਨਕੋਟ ਵਿਖੇ ਮਾਸਟਰ ਲਖਵਿੰਦਰ ਸਿੰਘ ਦੇ ਘਰ ਮੀਟਿੰਗ ਕੀਤੀ ਗਈ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰੈਸ ਸਕੱਤਰ ਗੁਰਦੀਪ ਸਿੰਘ ਕਾਮਲ ਪੁਰ ਨੇ ਦੱਸਿਆ ਕਿ ਕਿ ਕੇਂਦਰ ਸਰਕਾਰ ਲਗਾਤਾਰ ਕਿਸਾਨਾਂ ਅਤੇ ਮਜ਼ਦੂਰਾਂ ਦੇ ਵਿਰੋਧ ਵਿਚ ਕੰਮ ਕਰ ਰਹੀ ਹੈ। ਕੋਈ ਦਿਨ ਖਾਲੀ ਨਹੀਂ ਜਾਂਦਾ ਜਿਸ ਦਿਨ ਲੋਕਾਂ ਦੇ ਉਲਟ ਕਾਨੂੰਨ ਨਾ ਬਣਾਇਆ ਹੋਵੇ। ਕੇਂਦਰ ਸਰਕਾਰ ਲਗਾਤਾਰ ਕਾਰਪੋਰੇਟਾਂ ਦੇ ਪੱਖ ਵਿੱਚ ਭੁਗਤ ਰਹੀ ਹੈ। ਕਿਸਾਨ 23 ਫਸਲਾਂ ਤੇ ਐਮ ਐਸ ਪੀ ਦੀ ਮੰਗ ਕਰ ਰਹੇ ਹਨ, ਪਰ ਸਰਕਾਰ ਪੰਜ ਫਸਲਾਂ ਤੇ ਐਮ ਐਸ ਪੀ ਦੇਣ ਦੀ ਤਿਆਰੀ ਕਰ ਰਹੀ ਹੈ। ਕਿਸਾਨਾਂ ਨਾਲ ਪਿਛਲੇ ਮੋਰਚੇ ਵਿਚ ਵਾਅਦੇ ਕਰਕੇ ਮੁਕਰਨ ਦੇ ਰਾਹ ਪੲਈ ਹੋਈ ਹੈ। ਮਜ਼ਦੂਰਾਂ ਦੀ ਦਿਹਾੜੀ 12 ਘੰਟੇ ਕਰ ਦਿੱਤੀ ਗਈ ਹੈ। ਨੌਜਵਾਨਾਂ ਨੂੰ ਰੁਜ਼ਗਾਰ ਦੇਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ। ਕਾਰਪੋਰੇਟ ਘਰਾਣੇ ਲੋਕਾਂ ਨੂੰ ਗਿਰਜਾਂ ਵਾਂਗੂੰ ਚੂੰਡਣ ਦੇ ਰਾਹ ਪੲਏ ਹੋਏ ਹਨ। ਕਿਸਾਨ ਅਤੇ ਮਜ਼ਦੂਰ 14 ਮਾਰਚ ਨੂੰ ਦਿੱਲੀ ਦੀ ਰਾਮਲੀਲਾ ਗਰਾਉਂਡ ਵਿੱਚ ਆਪਣੀ ਤਾਕਤ ਦਿਖਾ ਦੇਣਗੇ ਅਤੇ ਸਰਕਾਰ ਨੂੰ ਦੱਸ ਦੇਣਗੇ ਕਿ ਅਸੀਂ ਕੋਈ ਵੀ ਐਸਾ ਕਨੂੰਨ ਬਰਦਾਸ਼ਤ ਨਹੀਂ ਕਰਾਂਗੇ ਜਿਹੜਾ ਲੋਕਾਂ ਦੇ ਖਿਲਾਫ ਹੋਵੇ। 
       ਅੱਜ ਦੀ ਮੀਟਿੰਗ ਵਿੱਚ ਅਸ਼ਵਨੀ ਕੁਮਾਰ ਲੱਖਣ ਕਲਾਂ ਜ਼ਿਲ੍ਹਾ ਪ੍ਰਧਾਨ, ਮਾਸਟਰ ਲਖਵਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ, ਗੁਰਦੀਪ ਸਿੰਘ ਕਾਮਲ ਪ੍ਰੈਸ ਸਕੱਤਰ, ਮਾਨਵਦੀਪ ਸਿੰਘ ਸਰਬਸਾਂਝਾ ਚੇਤਨਾ ਮੰਚ, ਬਾਪੂ ਗੁਰਨਾਮ ਸਿੰਘ, ਚੰਚਲ ਕੁਮਾਰ, ਚਰਨ ਮਸੀਹ, ਸੋਨਾ ਜੋਗੋਵਾਲ, ਅਤੇ ਹੋਰ ਨੌਜਵਾਨ ਹਾਜ਼ਰ ਸਨ।

एक टिप्पणी भेजें

0 टिप्पणियाँ
एक टिप्पणी भेजें (0)
To Top