ਨਿਸ਼ਕਾਮ ਸੇਵਾ ਸੁਸਾਇਟੀ ਵੱਲੋਂ ਮਾਂਹ ਸ਼ਿਵਰਾਤਰੀ ਦੇ ਪਾਵਨ ਅਵਸਰ ਤੇ ਲੰਗਰ ਲਗਾਇਆ ।

0

ਸ਼ਿਵਰਾਤਰੀ ਦਾ ਪਾਵਨ ਤਿਉਹਾਰ ਪੂਰੀ ਦੁਨੀਆ ਵਿਚ ਸ਼ਾਨੋ ਸ਼ੌਕਤ ਨਾਲ ਮਨਾਇਆ ਜਾਂਦਾ ਹੈ : ਵਿਜੇ ਪ੍ਰਭਾਕਰ 


ਬਟਾਲਾ( ਅਵਿਨਾਸ਼ ਸ਼ਰਮਾ‌, ਸੰਜੀਵ ਨਈਅਰ)ਨਿਸ਼ਕਾਮ ਸੇਵਾ ਸੁਸਾਇਟੀ ਵੱਲੋਂ ਮਾਂਹ ਸ਼ਿਵਰਾਤਰੀ ਦੇ ਪਾਵਨ ਅਵਸਰ ਤੇ ਲੰਗਰ ਲਗਾਇਆ ਗਿਆ ਜਿਸ ਵਿਚ ਆਮ ਆਦਮੀ ਪਾਰਟੀ ਦੇ ਆਗੂ ਵਿਜੇ ਪ੍ਰਭਾਕਰ ਨੇ ਵਿਸ਼ੇਸ਼ ਤੌਰ ਤੇ ਆਪਣੀ ਹਾਜ਼ਰੀ ਲਗਵਾਈ ਅਤੇ ਖੁਦ ਆਪਣੇ ਹੱਥੀਂ ਲੰਗਰ ਵਰਤਾਇਆ ਅਤੇ ਬਾਬਾ ਭੋਲੇ ਨਾਥ ਸ਼ਿਵ ਸ਼ੰਕਰ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਅਤੇ ਆਈ ਹੋਈ ਸੰਗਤ ਨੂੰ ਇਸ ਪਾਵਨ ਦਿਨ ਮਾਂਹ ਸ਼ਿਵਰਾਤਰੀ ਦੀਆਂ ਵਧਾਈਆਂ ਦਿੱਤੀਆਂ। ਵਿਜੇ ਪ੍ਰਭਾਕਰ ਨੇ ਕਿਹਾ ਕਿ ਇਹ ਤਿਉਹਾਰ ਪੂਰੀ ਦੁਨੀਆ ਵਿਚ ਸ਼ਾਨੋ ਸ਼ੌਕਤ ਨਾਲ ਮਨਾਇਆ ਜਾਂਦਾ ਹੈ ਅਤੇ ਇਹ ਤਿਉਹਾਰ ਭਾਈਚਾਰੇ ਅਤੇ ਏਕਤਾ ਦਾ ਸਬੂਤ ਹੈ। ਇਸ ਮੌਕੇ ਤੇ ਅਮਨ ਗਿੱਲ, ਸੁੱਖ ਸਿੰਘ, ਸੋਨੂੰ ਕੁਮਾਰ,ਗੋਰਵ ਪ੍ਰਭਾਕਰ,ਵਿਕੀ ਤ੍ਰੇਹਨ, ਦੀਪਕ ਰਾਜ,ਨਿਤਿਨ ਕੁਮਾਰ ਅਤੇ ਸੋਰਵ ਕੁਮਾਰ ਆਦਿ ਹਾਜ਼ਰ ਸਨ।

एक टिप्पणी भेजें

0 टिप्पणियाँ
एक टिप्पणी भेजें (0)
To Top