ਕੇਜਰੀਵਾਲ ਦੀ ਜ਼ਮਾਨਤ ਹੋਣ‌ ਤੇ ਰਾਕੇਸ਼ ਕੁਮਾਰ ਤੁੱਲੀ ਦਾ ਪ੍ਰਣ ਬਾਬੇ ਨਾਨਕ ਅਤੇ ਸ਼ੰਕਰ ਭਗਵਾਨ ਦੀ ਕਿਰਪਾ ਨਾਲ ਪੂਰਾ ਹੋਇਆ ।

0

 ਕੇਜਰੀਵਾਲ ਦੀ ਜ਼ਮਾਨਤ ਹੋਣ‌ ਤੇ ਰਾਕੇਸ਼ ਕੁਮਾਰ ਤੁੱਲੀ  ਦਾ ਪ੍ਰਣ ਬਾਬੇ ਨਾਨਕ ਅਤੇ ਸ਼ੰਕਰ ਭਗਵਾਨ ਦੀ ਕਿਰਪਾ ਨਾਲ ਪੂਰਾ ਹੋਇਆ 



ਬਟਾਲਾ  :   (ਅਵਿਨਾਸ਼ ਸ਼ਰਮਾ, ਸੰਜੀਵ ਨਈਅਰ )ਅੱਜ ਸ੍ਰੀ ਰਾਕੇਸ਼ ਕੁਮਾਰ ਤੁੱਲੀ  ਦਾ ਪ੍ਰਣ ਬਾਬੇ ਨਾਨਕ ਅਤੇ ਸ਼ੰਕਰ ਭਗਵਾਨ ਦੀ ਕਿਰਪਾ ਨਾਲ ਪੂਰਾ ਹੋ ਗਿਆ ਜੌ ਕਿ ਉਹਨਾਂ ਨੇ ਪਿਛਲੇ ਦਿਨੀਂ ਸ੍ਰੀ ਅਚਲੇਸ਼ਵਰ ਦੀ ਧਰਤੀ ਤੇ ਪ੍ਣ ਲਿਆ  ਸੀ ਕਿ ਉਹ ਉਸ ਸਮੇਂ ਤਕ ਪੈਰਾਂ ਵਿੱਚ ਚੱਪਲ ਨਹੀਂ ਪਾਉਣਗੇ ਜਦੋਂ ਤਕ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ  ਜੇਲ ਵਿੱਚੋ ਬਾਹਰ ਨਹੀਂ ਆ ਜਾਂਦੇ ।  ਰਾਕੇਸ਼ ਤੁੱਲੀ ਜੀ ਨੇ ਇਹ ਵੀ ਕਿਹਾ ਸੀ ਕਿ ਮੈਨੂੰ ਪੂਰੀ ਆਸ ਸੀ ਕਿ 40 ਕਰੋੜ ਦੇਵੀ ਦੇਵਤਿਆਂ ਦੀ ਛੂਹ ਪ੍ਰਾਪਤ ਧਰਤੀ ਤੇ ਜ਼ਰੂਰ ਕ੍ਰਿਪਾ ਹੋਵੇਗੀ ਤੇ  ਬਾਬੇ ਨਾਨਕ ਤੇ ਅੱਜ ਭੋਲੇ ਨਾਥ ਨੇ ਮੇਰੇ ਇਸ ਪ੍ਰਣ  ਦੇ ਠੀਕ 41 ਦਿਨ ਹੋਣ ਤੋਂ ਪਹਿਲਾਂ ਸ੍ਰੀ ਅਰਵਿੰਦ ਕੇਜਰੀਵਾਲ  ਜੇਲ੍ਹ ਵਿੱਚੋ ਬਾਹਰ ਆ ਜਾਣਗੇ  ਤੇ ਅੱਜ ਰਾਕੇਸ਼ ਜੀ ਦੇ ਪ੍ਰਣ ਦਾ 40 ਵਾਂ ਦਿਨ ਸੀ , ਸੋ ਰਾਕੇਸ਼ ਜੀ ਨੂੰ ਜਦੋਂ ਇਹ ਖਬਰ ਮਿਲੀ ਕਿ ਅਰਵਿੰਦ ਕੇਜਰੀਵਾਲ ਜੀ ਨੂੰ ਅੱਜ ਜਮਾਨਤ ਮਿਲ ਗਈ ਹੈ ਤੇ ਉਹ ਜੇਲ ਵਿੱਚੋ ਬਾਹਰ ਆ ਰਹੇ ਹਨ ਤਾਂ ਤੁਰੰਤ ਸ੍ਰੀ ਰਾਕੇਸ਼ ਕੁਮਾਰ ਤੁਲੀ ਜੀ ਆਪਣੇ ਸਾਥੀਆ ਨਾਲ ਅਚਲ ਦੀ ਧਰਤੀ ਤੇ 

  ਨਤ ਮਸਤਕ ਹੋਏ ਤੇ ਬਾਬੇ ਨਾਨਕ ਜੀ ਦਾ ਤੇ ਭਗਵਾਨ ਭੋਲੇ ਨਾਥ ਜੀ ਦਾ ਸ਼ੁਕਰਾਨਾ ਕੀਤਾਂ।

एक टिप्पणी भेजें

0 टिप्पणियाँ
एक टिप्पणी भेजें (0)
To Top