2018 ਵਿਚ ਸ਼ੁਰੂ ਹੋਇਆ ਇਹ ਕਾਲਜ ਥੋੜੇ ਸਮੇਂ ਵਿੱਚ ਹੀ ਵਿਦਿਆ, ਖੇਡਾਂ ਅਤੇ ਸੱਭਿਆਚਾਰਕ ਖੇਤਰਾਂ ਵਿਚ ਮੱਲਾਂ ਮਾਰ ਰਿਹਾ ਹੈ।
ਬਟਾਲਾ,ਕਲਾਨੌਰ (ਅਵਿਨਾਸ਼ ਸ਼ਰਮਾ) : ਸ਼ਹੀਦ ਲੱਛਮਣ ਸਿੰਘ ਧਾਰੋਵਾਲੀ ਯੂਨੀਵਰਸਿਟੀ ਕਾਲਜ ਕਲਾਨੌਰ ਵਿਖੇ ਪ੍ਰਿਸੀਪਲ ਡਾ ਕਮਲ ਕਿਸ਼ੋਰ ਅੱਤਰੀ ਜੀ ਦੀ ਅਗਵਾਈ ਹੇਠ ਅਤੇ ਸਰੀਰਕ ਸਿੱਖਿਆ ਵਿਭਾਗ ਦੇ ਪ੍ਰੋ ਜੁਝਾਰ ਸਿੰਘ ਬਾਜਵਾ ਦੇ ਯਤਨਾਂ ਸਦਕਾ ਦੂਸਰਾ ਸਲਾਨਾ ਦੋ ਰੋਜ਼ਾ ਖੇਡ ਸਮਾਰੋਹ ਕਰਵਾਇਆ ਗਿਆ ਜਿਸ ਵਿਚ ਵਿਦਿਆਰਥੀਆਂ ਨੇ ਬੜੇ ਹੀ ਉਤਸ਼ਾਹ ਨਾਲ ਭਾਗ ਲਿਆ।ਇਸ ਖੇਡ ਸਮਾਰੋਹ ਵਿਚ ਮੁੱਖ ਮਹਿਮਾਨ ਦੇ ਤੌਰ ਤੇ ਬਾਬਾ ਰਜਿੰਦਰ ਸਿੰਘ ਬੇਦੀ,ਡਾ ਵੀ.ਕੇ.ਸਿੰਘ(ਓ.ਐਸ.ਡੀ.ਬਾਬਾ ਨਾਮਦੇਵ ਸਿੰਘ ਯੂਨੀਵਰਸਿਟੀ ਕਾਲਜ ਕਿਸ਼ਨਕੋਟ ),ਡਾ ਪਰਮਿੰਦਰ ਸਿੰਘ ਅਸਿਸਟੈਂਟ ਪ੍ਰੋਫੈਸਰ ਸਰੀਰਕ ਸਿੱਖਿਆ ਵਿਭਾਗ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ,ਸ.ਦਿਲਪ੍ਰੀਤ ਸਿੰਘ ਆਈ.ਪੀ.ਐਸ. ਥਾਣਾ ਮੁਖੀ ਕਲਾਨੌਰ,ਬਰਿੰਜਦਰਾ ਸਿੰਘ ਐਡਵੋਕੇਟ ਪਹੁੰਚੇ। ਗੁਬਾਰੇ ਛੱਡਣ ਦੀ ਰਸਮ ਨਾਲ ਇਸ ਸਮਾਰੋਹ ਦਾ ਆਗਾਜ਼ ਹੋਇਆ।
ਪ੍ਰੋਗਰਾਮ ਦੀ ਸ਼ੁਰੂਆਤ ਵਿਚ ਕਾਲਜ ਦੇ ਪ੍ਰਿੰਸੀਪਲ ਡਾ ਕਮਲ ਕਿਸ਼ੋਰ ਅੱਤਰੀ ਜੀ ਨੇ ਆਏ ਹੋਏ ਮਹਿਮਾਨਾਂ ਲਈ ਸਵਾਗਤੀ ਸ਼ਬਦ ਆਖਦਿਆਂ ਹੋਇਆਂ ਕਿਹਾ ਕਿ ਬਾਬਾ ਰਜਿੰਦਰ ਸਿੰਘ ਬੇਦੀ ਜੀ ਇਕ ਨੇਕ ਦਿਲ, ਦਾਨਿਸ਼ਮੰਦ, ਲੋਕ ਸੁਨੇਹੀ ਅਤੇ ਨਿਮਰਤਾ ਦੇ ਧਾਰਨੀ ਇਨਸਾਨ ਹਨ। ਕਾਲਜ ਦੇ ਪਿਛੋਕੜ ਸੰਬੰਧੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ 2018 ਵਿਚ ਸ਼ੁਰੂ ਹੋਇਆ ਇਹ ਕਾਲਜ ਥੋੜੇ ਸਮੇਂ ਵਿੱਚ ਹੀ ਵਿਦਿਆ, ਖੇਡਾਂ ਅਤੇ ਸੱਭਿਆਚਾਰਕ ਖੇਤਰਾਂ ਵਿਚ ਮੱਲਾਂ ਮਾਰ ਰਿਹਾ ਹੈ। ਉਨ੍ਹਾਂ ਨੇ ਖੇਡਾਂ ਵਿਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।ਇਸ ਮੌਕੇ ਸਮਾਰੋਹ ਦੇ ਮੁੱਖ ਮਹਿਮਾਨ ਬਾਬਾ ਰਜਿੰਦਰ ਸਿੰਘ ਬੇਦੀ ਜੀ ਨੇ ਨੋਜਵਾਨਾਂ ਨੂੰ ਖੇਡਾਂ ਨਾਲ ਜੁੜਨ ਦੀ ਪ੍ਰੇਰਨਾ ਦਿੰਦਿਆਂ ਹੋਇਆਂ ਕਿਹਾ ਕਿ ਖੇਡਾਂ ਵਿਦਿਆਰਥੀ ਨੂੰ ਸਰੀਰਕ ਅਤੇ ਮਾਨਸਿਕ ਤੌਰ ਤੇ ਮਜਬੂਤ ਕਰਦੀਆਂ ਹਨ। ਉਨ੍ਹਾਂ ਨੇ ਨੋਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ ਤਾਂ ਕਿ ਇਕ ਸਿਹਤਮੰਦ ਸਮਾਜ ਦੀ ਸਿਰਜਣਾ ਹੋ ਸਕੇ।ਇਸ ਖੇਡ ਸਮਾਰੋਹ ਵਿਚ ਵਾਲੀਬਾਲ,ਖੋ-ਖੋ,ਰੱਸਾ ਕੱਸੀ,ਸੋ ਮੀਟਰ ਦੋੜ (ਲੜਕੇ, ਲੜਕੀਆਂ),ਗੋਲਾ ਸੁੱਟਣਾ(ਲੜਕੇ, ਲੜਕੀਆਂ ),ਲੋਂਗ ਜੰਪ(ਲੜਕੇ, ਲੜਕੀਆਂ ),ਆਬਸਟੈਕਲ,ਲੈਮਨ ਓਨ ਸਪੂਨ,ਥ੍ਰੀ ਲੈਗ ਰੇਸ,ਸੈਕ ਰੇਸ,ਰੱਸੀ ਟੱਪਣਾ ਮੁਕਾਬਲੇ ਕਰਵਾਏ ਗਏ। ਜੇਤੂ ਵਿਦਿਆਰਥੀਆਂ ਨੂੰ ਮੈਡਲ, ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।'ਖੇਡਾਂ ਵਤਨ ਪੰਜਾਬ ਦੀਆਂ' ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਅਭੀ ਜੋਸ਼ੀ,ਪੂਜਾ ਅਤੇ ਗੁਰਵਿੰਦਰ ਸਿੰਘ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗੁਰਸ਼ਰਨ ਸਿੰਘ ਪੁਰੇਵਾਲ,ਰੋਹਿਤ ਭਾਰਦਵਾਜ,ਸੁੱਚਾ ਸਿੰਘ ਸੈਕਟਰੀ, ਗਗਨਦੀਪ ਸਿੰਘ ਕੋਚ, ਅੰਮ੍ਰਿਤਪਾਲ ਸਿੰਘ ਔਲਖ ਕੋਚ,ਪ੍ਰੋ ਰਾਜਵਿੰਦਰ ਸਿੰਘ ਰਿਆੜ, ਸੈਕਟਰੀ ਹਰਪ੍ਰੀਤ ਸਿੰਘ ਸੈਕਟਰੀ, ਹਰਦੀਪ ਸਿੰਘ ਮਠਾਰੂ, ਰਮੇਸ਼ ਕੁਮਾਰ ਪੱਤਰਕਾਰ ਤੋਂ ਇਲਾਵਾ ਕਾਲਜ ਦਾ ਸਮੂਹ ਸਟਾਫ਼ ਤੇ ਕਲਰਕ ਹਰਜੰਤ ਸਿੰਘ ਮੌਜੂਦ ਸਨ। ਮੰਚ ਦਾ ਸੰਚਾਲਨ ਪ੍ਰੋ ਸੰਦੀਪ ਚੰਚਲ ਅਤੇ ਪ੍ਰੋ ਸਤਿੰਦਰ ਕੌਰ ਨੇ ਨਿਭਾਇਆ।
.jpeg)