ਦਿਨੇਸ਼ ਸਿੰਘ ਬੱਬੂ ਨੂੰ ਗੁਰਦਾਸਪੁਰ ਲੋਕ ਸਭਾ ਸੀਟ ਮਿਲਣ ਤੇ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ- ਹੀਰਾ ਵਾਲੀਆ

0


ਬਟਾਲਾ  (ਅਵਿਨਾਸ਼ ਸ਼ਰਮਾ‌, ਸੰਜੀਵ ਨਈਅਰ)


ਅੱਜ ਬਟਾਲਾ ਤੋ ਜਿਲਾ ਪ੍ਰਧਾਨ ਹੀਰਾ ਵਾਲੀਆ ਨੇ ਪੱਤਰਕਾਰ ਨਾਲ ਗੱਲ ਬਾਤ ਕਰਦੇ ਕਿਹਾ ਕਿ ਪਾਰਟੀ ਨੇ  ਦਿਨੇਸ਼  ਸਿੰਘ ਬੱਬੂ  ਵਰਗਾ ਲੀਡਰ ਦੇ ਕੇ ਸਾਡੇ ਵਰਕਰਾ ਵਿਚ ਜਾਨ ਪਾ ਦਿੱਤੀ ਹੈ। ਇਸ ਨਾਲ ਸਾਰੇ ਵਰਕਰਾ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਹੀਰਾ ਵਾਲੀਆ ਨੇ ਦੱਸਿਆ ਕਿ ਦਿਨੇਸ਼ ਬੱਬੂ ਮੰਡਲ ਪ੍ਰਧਾਨ ਦੇ ਸਫ਼ਰ ਤੋਂ ਤਿੰਨ ਵਾਰ ਵਿਧਾਇਕ ,ਡਿਪਟੀ ਸਪੀਕਰ ਬਣਨ ਤੋਂ ਬਾਅਦ ਅੱਜ ਲੋਕ ਸਭਾ ਉਮੀਦਵਾਰ ਬਣੇ ਹਨ।ਭਾਰਤੀ ਜਨਤਾ ਪਾਰਟੀ ਨੇ ਇਹ ਗੱਲ ਸਾਬਤ ਕਰ ਦਿੱਤੀ ਹੈ ਕਿ ਇੱਕ ਮਿਹਨਤੀ ਵਰਕਰ ਪਾਰਟੀ ਵਿੱਚ ਕੋਈ ਸਥਾਨ ਵੀ ਹਾਸਿਲ ਕਰ ਸਕਦਾ।ਜਿਸ ਤਰ੍ਹਾਂ ਇੱਕ ਆਮ ਵਰਕਰ ਤੋਂ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣੇ ਹਨ। ਭਾਰਤੀ ਜਨਤਾ ਪਾਰਟੀ ਹਰ ਇੱਕ ਵਰਕਰ ਦਾ ਮਾਨ ਸਨਮਾਨ ਕਰਨ ਵਾਲੀ ਪਾਰਟੀ ਹੈ ਅਤੇ ਇਸ ਪਾਰਟੀ ਵਿੱਚ ਮਿਹਨਤੀ ਵਰਕਰਾਂ ਨੂੰ ਪਾਰਟੀ ਮਾਨ ਸਨਮਾਨ ਦੇਨ ਵਿੱਚ ਕੋਈ ਕਮੀ ਨਹੀਂ ਛੱਡਦੀ। ਇਸ ਦਾ ਨਤੀਜਾ ਹੀ ਹੈ ਕਿ ਅੱਜ ਦਿਨੇਸ਼ ਸਿੰਘ ਬੱਬੂ ਨੂੰ ਲੋਕ ਸਭਾ ਗੁਰਦਾਸਪੁਰ ਤੋਂ ਭਾਰਤੀ ਜਨਤਾ ਪਾਰਟੀ ਨੇ ਲੋਕ ਸਭਾ ਉਮੀਦਵਾਰ ਘੋਸ਼ਿਤ ਕੀਤਾ ਹੈ। ਇੱਕ ਵਰਕਰ ਨੂੰ ਲੋਕ ਸਭਾ ਗੁਰਦਾਸਪੁਰ ਦੀ ਟਿਕਟ ਮਿਲਣ ਕਰਕੇ ਜਮੀਨੀ ਸਤਰ ਦੇ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਹੈ ਅਤੇ ਹਰ ਵਰਕਰ ਪੱਬਾਂ ਭਾਰ ਹੈ ਅਤੇ ਦਿਨੇਸ਼ ਸਿੰਘ ਬੱਬੂ ਦੀ ਜਿੱਤ ਦਰਜ ਕਰਨ ਲਈ ਹਰ ਤਰ੍ਹਾਂ ਦੀ ਮਿਹਨਤ ਕਰੇਗਾ ਅਤੇ ਭਾਰਤੀ ਜਨਤਾ ਪਾਰਟੀ ਇਕ ਵਡੀ ਜਿੱਤ ਦਰਜ ਕਰੇ ਗੀ।

एक टिप्पणी भेजें

0 टिप्पणियाँ
एक टिप्पणी भेजें (0)
To Top