ਸਰਕਾਰੀ ਏਜੰਸੀਆਂ ਵੱਲੋਂ ਕਣਕ ਦੀ ਢੁਆਈ ਦੌਰਾਨ ਪਾਰਕਿੰਗ ਪਰਚੀ ਨੂੰ ਆੜਤੀਆਂ ਵੱਲੋਂ ਦਿੱਤੀ ਗਈ ਲਾਲ ਝੰਡੀ।
ਠੇਕੇਦਾਰਾਂ ਵੱਲੋਂ ਪਾਰਕਿੰਗ ਪਰਚੀ ਦੀ ਧੱਕੇ ਸ਼ਾਹੀ ਨਹੀਂ ਚੱਲਣ ਦਿੱਤੀ ਜਾਵੇਗੀ
ਬਟਾਲਾ (ਅਵਿਨਾਸ਼ ਸ਼ਰਮਾ, ਸੰਜੀਵ ਨਈਅਰ) :-ਅੱਜ ਜ਼ਿਲਾ ਗੁਰਦਾਸਪੁਰ ਦੀ ਸੱਭ ਤੋਂ ਵੱਡੀ ਅਨਾਜ਼ ਮੰਡੀ ਬਟਾਲਾ ਵਿਖੇ ਫੈਡਰੇਸ਼ਨ ਆਫ ਆੜਤੀਆ ਦੇ ਸੂਬਾ ਪ੍ਰਧਾਨ ਮਨਬੀਰ ਸਿੰਘ ਰੰਧਾਵਾ ਅਤੇ ਆੜਤੀਆਂ ਐਸੋਸ਼ੀਏਸ਼ਨ ਬਟਾਲਾ ਦੇ ਪ੍ਰਧਾਨ ਗੁਰਬਿੰਦਰ ਸਿੰਘ ਜੌਲੀ ਵੱਲੋਂ ਬਟਾਲਾ ਦੇ ਸਮੂਹ ਆੜਤੀਆਂ ਨਾਲ਼ ਇੱਕ ਹੰਗਾਮੀ ਮੀਟਿੰਗ ਕੀਤੀ ਗਈ। ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਸੂਬਾ ਪ੍ਰਧਾਨ ਰੰਧਾਵਾ ਤੇ ਬਟਾਲਾ ਪ੍ਰਧਾਨ ਜੌਲੀ ਨੇ ਦੱਸਿਆਂ ਕਿ ਸਰਕਾਰੀ ਏਜੰਸੀਆਂ ਵੱਲੋਂ ਖਰੀਦੀ ਗਈ ਕਣਕ ਦੀ ਢੁਆਈ ਦੌਰਾਨ ਪਾਰਕਿੰਗ ਪਰਚੀ ਨਹੀਂ ਲੱਗਣ ਦਿੱਤੀ ਜਾਵੇਗੀ ਅਤੇ ਨਾਲ ਹੀ ਉਨ੍ਹਾਂ ਕਿਹਾ ਕਿ ਟਰਾਂਸਪੋਰਟੇਸ਼ਣ ਦੇ ਟੈਂਡਰ ਰੇਟ ਮੁਤਾਬਕ ਵੀ ਆੜਤੀ ਵਰਗ ਨੂੰ ਵੱਧ ਰਕਮ ਭਰਨੀ ਪੈ ਰਹੀ ਹੈ ਇਸ ਮੌਕੇ ਓਨਾਂ ਵੱਲੋਂ ਮੌਜੂਦਾ ਸਰਕਾਰ ਅਤੇ ਪ੍ਰਸ਼ਾਸਨ ਅੱਗੇ ਮੰਗ ਰੱਖੀ ਗਈ ਜੇਕਰ ਮੰਗਾਂ ਨਾਂ ਮੰਨੀਆਂ ਗਈਆਂ ਤਾਂ ਵੱਡਾ ਸੰਘਰਸ਼ ਉਲਿਕਿਆ ਜਵੇਗਾ।
.jpeg)
