ਕਾਦੀਆਂ ਵਿਖੇ ਈਦੁਓਲ ਫਿਤਰ ਦਾ ਤਿਉਹਾਰ ਬੜੀ ਸ਼ਰਧਾ ਅਤੇ ਓਤਸ਼ਾਹ ਨਾਲ ਮਨਾਇਆ ਗਿਆ

0

 ਕਾਦੀਆਂ ਵਿਖੇ ਈਦੁਓਲ ਫਿਤਰ ਦਾ ਤਿਉਹਾਰ ਬੜੀ ਸ਼ਰਧਾ ਅਤੇ ਓਤਸ਼ਾਹ ਨਾਲ ਮਨਾਇਆ ਗਿਆ



ਕਾਦੀਆਂ 11 ਅਪ੍ਰੈਲ (ਅਵਿਨਾਸ਼ ਸ਼ਰਮਾ, ਸੰਜੀਵ ਨਈਅਰ) :- ਅੱਜ ਮੁਸਲਿਮ ਜਮਾਤ ਅਹਿਮਦੀਆ ਦੇ ਮੁੱਖ ਕੇਂਦਰ ਕਾਦੀਆਂ ਵਿਖੇ ਈਦੁਲ ਫਿਤਰ ਦਾ ਤਿਉਹਾਰ ਬੜੀ ਸ਼ਰਧਾ ਅਤੇ ਉਤਸਾਹ ਨਾਲ ਮਨਾਇਆ ਗਿਆ। ਸਵੇਰੇ 9 ਵਜੇ ਕਾਦੀਆਂ ਦੀ ਮਸਜਿਦ ਅਕਸਾ ਵਿਖੇ ਨਮਾਜ਼ੇ ਈਦ ਅਦਾ ਕੀਤੀ ਗਈ ਅੱਜ ਈਦ ਮੌਕੇ ਈਦ ਦਾ ਖੁਤਬਾ ਮੌਲਾਨਾ ਮਖਦੂਮ ਸ਼ਰੀਫ ਐਡੀਸ਼ਨਲ ਮੁੱਖ ਸਕੱਤਰ ਜਮਾਤ ਅਹਿਮਦੀਆ ਭਾਰਤ ਨੇ ਦਿੰਦਿਆਂ ਕਿਹਾ ਕਿ ਰਮਜ਼ਾਨ ਦੇ ਤੀਸ ਰੋਜ਼ੇ ਰੱਖਣ ਤੋਂ ਬਾਅਦ ਇਹ ਈਦ ਮਨਾਈ ਜਾਂਦੀ ਹੈ। ਮਨੁੱਖ ਨੂੰ ਆਪਣੇ ਅੰਦਰ ਹਮਦਰਦੀ ਪੈਦਾ ਕਰਨ ਦੀ ਲੋੜ ਹੈ, ਇਹੀ ਸੰਦੇਸ਼ ਰਮਜ਼ਾਨ ਅਤੇ ਈਦ ਦਿੰਦੇ ਹਨ।



ਰਮਜ਼ਾਨ ਦੇ ਮਹੀਨੇ ਦੇ ਅੰਤ ਵਿੱਚ, ਈਦ ਦੇ ਦਿਨ, ਸ਼ੁਕਰਗੁਜ਼ਾਰੀ ਦੇ ਚਿੰਨ੍ਹ ਵਜੋਂ, ਦੋ ਰਕਤ ਨਮਾਜ਼ ਅਦਾ ਕੀਤੀ ਜਾਂਦੀ ਹੈ ਅਤੇ ਖੁਤਬਾ ਈਦ ਦਿੱਤਾ ਜਾਂਦਾ ਹੈ ਜੋ ਨਮਾਜ਼ ਦਾ ਇੱਕ ਹਿੱਸਾ ਹੈ, ਜਿਸ ਵਿੱਚ ਹਿੱਸਾ ਲੈਣ ਲਈ ਵੱਡੀ ਗਿਣਤੀ ਵਿੱਚ ਲੋਕਾਂ  ਨੇ ਸ਼ਮੂਲੀਅਤ ਕੀਤੀ।

ਮੌਲਾਨਾ ਮਖਦੂਮ ਸ਼ਰੀਫ ਨੇ ਸਥਾਨਕ ਮਸਜਿਦ ਅਕਸਾ ਵਿੱਚ ਈਦ ਦੀ ਨਮਾਜ਼ ਅਦਾ ਕੀਤੀ। ਇਸ ਤੋਂ ਬਾਅਦ ਈਦ ਦੇ ਮਕਸਦ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਇਸਲਾਮੀ ਸਿੱਖਿਆਵਾਂ ਦੀ ਵਿਸ਼ੇਸ਼ਤਾ ਇਹ ਹੈ ਕਿ ਅੱਲ੍ਹਾ ਦੇ ਹੱਕਾਂ ਦੀ ਪੂਰਤੀ ਦੇ ਨਾਲ-ਨਾਲ ਆਪਣੇ ਬੰਦਿਆਂ ਦੇ ਹੱਕਾਂ ਨੂੰ ਪੂਰਾ ਕਰਨ 'ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ ਹੈ। ਰਮਜ਼ਾਨ ਵਿੱਚ ਗਰੀਬਾਂ ਨਾਲ ਹਮਦਰਦੀ ਅਤੇ ਗਰੀਬਾਂ ਦੀ ਮਦਦ ਕਰਨੀ ਜ਼ਰੂਰੀ ਹੈ। ਨਮਾਜ਼ ਅਦਾ ਕਰਨ ਤੋਂ ਪਹਿਲਾਂ ਦਾਨ ਦੇਣਾ ਵੀ ਲਾਜ਼ਮੀ ਹੈ ਤਾਂ ਜੋ ਗਰੀਬ ਵੀ ਈਦ ਦੀਆਂ ਖੁਸ਼ੀਆਂ ਵਿੱਚ ਸ਼ਾਮਲ ਹੋ ਸਕਣ। ਇੱਕ ਮੁਸਲਮਾਨ ਗਰੀਬਾਂ ਨੂੰ ਆਪਣੀ ਖੁਸ਼ੀ ਵਿੱਚ ਸ਼ਾਮਲ ਕਰਕੇ ਹੀ ਅਸਲੀ ਈਦ ਮਨਾ ਸਕਦਾ ਹੈ। ਜਮਾਤ ਅਹਿਮਦੀਆ ਦੇ ਸੰਸਥਾਪਕ ਹਜ਼ਰਤ ਮਿਰਜ਼ਾ ਗ਼ੁਲਾਮ ਅਹਿਮਦ ਸਾਹਿਬ ਅਨੁਸਾਰ ਮਨੁੱਖਤਾ ਨਾਲ ਹਮਦਰਦੀ ਕਰਨਾ ਇੱਕ ਮਹਾਨ ਇਬਾਦਤ ਹੈ ਅਤੇ ਇਹ ਅੱਲਾਹ ਦੀ ਖ਼ੁਸ਼ੀ ਪ੍ਰਾਪਤ ਕਰਨ ਦਾ ਇੱਕ ਉੱਤਮ ਸਾਧਨ ਹੈ। ਅੱਜ ਇਸ ਮੌਕੇ ਜਿੱਥੇ ਨਮਾਜ਼ੇ ਈਦ ਅਦਾ ਕੀਤੀ ਗਈ  ਅਤੇ  ਲੋਕਾਂ ਨੇ ਏਇਕ ਦੂਸਰੇ ਨੂੰ ਗਲੇ ਮਿਲ ਕਿ ਈਦ ਦੀ  ਮੁਬਾਰਕਬਾਦ ਦਿਤੀ, ਉੱਥੇ ਵਿਸ਼ਵ ਸ਼ਾਂਤੀ ਲਈ ਅਤੇ ਇਨਸਾਨੀਅਤ ਦੀ ਭਲਾਈ ਲਈ ਸਮੂਹਿਕ ਤੌਰ ਤੇ ਦੁਆ ਵੀ ਕੀਤੀ ਗਈ, ਤਾਂ ਜੋ ਦੁਨੀਆ ਵਿੱਚ ਅਮਨ ਸ਼ਾਂਤੀ ਸਥਾਪਿਤ ਹੋਵੇ ਅਤੇ ਸਾਡਾ ਪਿਆਰਾ ਦੇਸ਼ ਭਾਰਤ ਅਮਨ ਦਾ ਗਹਿਵਾਰਾ ਬਣ ਜਾਵੇ।

एक टिप्पणी भेजें

0 टिप्पणियाँ
एक टिप्पणी भेजें (0)
To Top