ਸ੍ਰੀ ਹਰੀ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਦੇ ਪਲਸ 2 ਕਮਰਸ਼ ਦਾ ਨਤੀਜਾ ਸ਼ਾਨਦਾਰ ਰਿਹਾ ।
ਇਹਨਾਂ ਪ੍ਰਾਪਤੀਆਂ ਦਾ ਸਿਹਰਾ ਵਿਦਿਆਰਥੀਆਂ ਦੀ ਮਹਿਨਤ ਅਤੇ ਅਧਿਆਪਕ ਵਰਗ ਦੀ ਸਮੁੱਚੀ ਟੀਮ ਨੂੰ ਜਾਂਦਾ ਹੈ :- ਰਿੰਪੀ ਸ਼ਰਮਾ , ਸੁਨੀਤਾ ਸ਼ਰਮਾ
ਬਟਾਲਾ (ਅਵਿਨਾਸ਼ ਸ਼ਰਮਾ, ਰਜੇਸ਼ ਸ਼ਰਮਾ )ਸ੍ਰੀ ਹਰੀ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਦੇ ਪਲਸ 2 ਕਮਰਸ਼ ਦਾ ਨਤੀਜਾ ਸ਼ਾਨਦਾਰ ਰਿਹਾ। ਪਿਛਲੇ ਦਿਨੀਂ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬਾਰਵੀਂ ਜਮਾਤ ਦਾ ਨਤੀਜਾ ਘੋਸ਼ਤ ਕੀਤਾ ਗਿਆ । ਜਿਸ ਵਿੱਚ ਬਟਾਲਾ ਦੇ ਸਥਾਨਿਕ ਸ੍ਰੀ ਹਰੀ ਮਾਡਰਨ ਸੀਨੀਅਰ ਸੈਕੈਂਡਰੀ ਸਕੂਲ ਦੇ ਵਿਦਿਆਰਥੀਆਂ ਨੇ ਚੰਗੇ ਨੰਬਰ ਲੈਕੇ ਬਹੁਤ ਵਧੀਆ ਸਫਲਤਾ ਹਾਸਲ ਕੀਤੀ । ਸਕੂਲ ਵਿੱਚ ਕਮਰਸ ਪੜ ਰਹੇ ਵਿਦਿਆਰਥੀਆਂ ਦਾ ਨਤੀਜਾ 100% ਰਿਹਾ। ਸਕੂਲ ਵਿੱਚ ਰਣਕੀਤ ਪ੍ਰੀਤ ਸਿੰਘ ਨੇ 500 ਅੰਕਾਂ ਵਿਚੋ 470 ਨੰ ਲੈਕੇ ਸਕੂਲ ਵਿੱਚ ਪਹਿਲਾ ਸਥਾਨ , ਰੁਦ੍ਰ ਨੇ 500 ਵਿਚੋ 464 ਅੰਕ ਪ੍ਰਾਪਤ ਅਤੇ ਸਿਮਰਨ ਜੀਤ ਕੌਰ ਨੇ ਵੀ 500 ਨੰ ਵਿਚ 464 ਅੰਕ, ਹਰਕੀਰਤ ਕੌਰ 464 ਨੂੰ ਲੈਕੇ ਦੂਸਰਾ ਸਥਾਨ ਹਾਸਲ ਕੀਤਾ ਅਤੇ ਨੇਹਾ ਨੇ 458 ਨੰ ਲੈ ਕੇ ਸਕੂਲ ਵਿੱਚ ਤੀਜੇ ਸਥਾਨ ਤੇ ਰਹਿ ਕੇ ਇਹਨਾਂ ਵਿਦਿਆਰਥੀਆਂ ਨੇ ਆਪਣੇ ਸਕੂਲ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ। ਇਸ ਤਰ੍ਹਾਂ ਬਾਕੀ ਵਿਦਿਆਰਥੀਆਂ ਨੇ ਵੀ 80 ਪ੍ਰਤੀਸ਼ਤ ਤੋਂ ਵੱਧ ਨੰਬਰ ਲੈਕੇ ਚੰਗਾ ਪ੍ਰਦਰਸ਼ਨ ਕੀਤਾ। ਇਸ ਮੌਕੇ ਤੇ ਬੋਲਦਿਆਂ ਪ੍ਰਿੰਸੀਪਲ ਰਿੰਪੀ ਸ਼ਰਮਾ ਅਤੇ ਕਲਾਸ ਇੰਚਾਰਜ਼ ਸੁਨੀਤਾ ਸ਼ਰਮਾ ਨੇ ਵਿਦਿਆਰਥੀਆਂ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਕਿਹਾ ਕਿ ਇਹਨਾਂ ਪ੍ਰਾਪਤੀਆਂ ਦਾ ਸਿਹਰਾ ਵਿਦਿਆਰਥੀਆਂ ਦੀ ਮਹਿਨਤ ਨੂੰ ਜਾਂਦਾ ਹੈ ਅਤੇ ਨਾਲ ਹੀ ਅਧਿਆਪਕ ਵਰਗ ਦੀ ਸਮੁੱਚੀ ਅਗਵਾਈ ਦਾ ਵੀ ਬਹੁਤ ਮਹੱਤਵ ਹੈ।
.jpeg)
